Driver licensing
ਗ੍ਰੈਜੂਏਟਿਡ ਲਾਇਸੈਂਸਿੰਗ
ਆਪਣਾ ਪਹਿਲਾ ਡਰਾਈਵਰਜ਼ ਲਾਇਸੈਂਸ ਪ੍ਰਾਪਤ ਕਰਨਾ ਬੇਹੱਦ ਖੁਸ਼ੀ ਦਾ ਮੌਕਾ ਹੁੰਦਾ ਹੈ! (ਹਾਂ, ਸ਼ਾਇਦ ਟੈਸਟ ਲੈਣ ਵਾਲਾ ਹਿੱਸਾ ਨਹੀਂ।) ਅਸੀਂ ਸੁਝਾਅ, ਕੁਇਜ਼, ਐਪਸ, ਅਤੇ ਹੋਰ ਬਹੁਤ ਕੁਝ ਨਾਲ ਸਫਲ ਹੋਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਉਪਲਬਧ ਹਾਂ।
ਗ੍ਰੈਜੂਏਟਿਡ ਲਾਇਸੈਂਸਿੰਗ (GLP) ਤੋਂ ਲੰਘ ਕੇ, ਤੁਸੀਂ ਉਹ ਹੁਨਰ ਅਤੇ ਰਵੱਈਏ ਸਿੱਖੋਗੇ ਜੋ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਡਰਾਈਵਰ ਬਣਨ ਵਿੱਚ ਤੁਹਾਡੀ ਮਦਦ ਕਰਨਗੇ। ਤੁਸੀਂ ਇੱਕ ਘੱਟ ਜੋਖਮ ਵਾਲੇ ਤਰੀਕੇ ਨਾਲ ਗੱਡੀ ਚਲਾਉਣਾ ਸਿੱਖੋਗੇ – ਪਹਿਲਾਂ ਕਿਸੇ ਯੋਗ ਸੁਪਰਵਾਈਜ਼ਰ ਨਾਲ, ਅਤੇ ਫਿਰ ਆਪਣੇ ਆਪ।
GLP ਨੂੰ ਪੂਰਾ ਕਰਨ ਲਈ, ਤੁਹਾਨੂੰ ਦੋ ਟੈਸਟ (ਇੱਕ ਬਹੁ-ਚੋਣ ਟੈਸਟ ਅਤੇ ਇੱਕ ਰੋਡ ਟੈਸਟ) ਅਤੇ ਇੱਕ ਡ੍ਰਾਈਵਿੰਗ ਰਿਕਾਰਡ ਮੁਲਾਂਕਣ (driving record assessment) ਪਾਸ ਕਰਨਾ ਪਵੇਗਾ। ਜੇਕਰ ਤੁਸੀਂ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਂਦੇ ਹੋ, ਤਾਂ ਇਸ ਨੂੰ ਸ਼ੁਰੂ ਤੋਂ ਅੰਤ ਤੱਕ ਲੱਗਭਗ ਤਿੰਨ ਸਾਲ ਲੱਗਣਗੇ। ਇਸਦਾ ਮਤਲਬ ਹੈ ਕਿ ਤੁਹਾਡੇ ਗਿਆਨ ਅਤੇ ਹੁਨਰ ਨੂੰ ਵਿਕਸਤ ਕਰਨ ਲਈ ਪੜ੍ਹਨ, ਅਭਿਆਸ ਕਰਨ ਅਤੇ ਡਰਾਈਵਰੀ ਦੀ ਸਿਖਲਾਈ ਲੈਣ ਲਈ ਤੁਹਾਡੇ ਕੋਲ ਬਹੁਤ ਸਾਰਾ ਸਮਾਂ ਹੈ।
1: ਆਪਣਾ ਲਰਨਰਜ਼ ਲਾਇਸੈਂਸ ਲਓ – ਤੁਹਾਡਾ L
ਤੁਸੀਂ ਆਪਣੇ 16ਵੇਂ ਜਨਮਦਿਨ ‘ਤੇ ਜਾਂ ਇਸ ਤੋਂ ਬਾਅਦ ਆਪਣਾ L ਪ੍ਰਾਪਤ ਕਰ ਸਕਦੇ ਹੋ।

ਆਪਣਾ L ਕਿਵੇਂ ਲੈਣਾ ਹੈ, ਇਹ ਇੱਥੇ ਦੱਸਿਆ ਗਿਆ ਹੈ:
ਜੇਕਰ ਤੁਹਾਡੀ ਉਮਰ 19 ਸਾਲ ਤੋਂ ਘੱਟ ਹੈ ਤਾਂ ਸਹਿਮਤੀ ਦੇ ਦਸਤਖਤ ਕਰਨ ਲਈ ਮਾਤਾ ਜਾਂ ਪਿਤਾ ਜਾਂ ਕਨੂੰਨੀ ਸਰਪ੍ਰਸਤ ਨੂੰ ਕਹੋ
ਆਪਣੇ ਆਤਮਵਿਸ਼ਵਾਸ ਨੂੰ ਵਧਾਉਣ ਅਤੇ ਤੁਹਾਨੂੰ ਅਸਲ ਟੈਸਟ ਪਾਸ ਕਰਨ ਦਾ ਬਿਹਤਰ ਮੌਕਾ ਦੇਣ ਲਈ ਪ੍ਰੈਕਟਿਸ ਨੌਲੇਜ ਟੈਸਟ ਦਿਓ।
ਆਪਣੇ ਨੌਲੇਜ ਟੈਸਟ ਲਈ ਅਪੌਇੰਟਮੈਂਟ ਬੁੱਕ ਕਰੋ ਅਤੇ ICBC ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਟੈਸਟ ਦਿਓ
ਵਿਯਨ ਸਕ੍ਰੀਨਿੰਗ ਟੈਸਟ ਪਾਸ ਕਰੋ
ਆਪਣਾ ਲਰਨਰਜ਼ ਲਾਇਸੈਂਸ ਪ੍ਰਾਪਤ ਕਰਨ ਬਾਰੇ ਹੋਰ ਜਾਣੋ
2: ਆਪਣਾ ਨੌਵਿਸ ਲਾਇਸੈਂਸ ਲਓ – ਤੁਹਾਡਾ N
ਕਿਸੇ ਯੋਗ ਸੁਪਰਵਾਈਜ਼ਰ ਨਾਲ ਘੱਟੋ-ਘੱਟ ਇੱਕ ਸਾਲ ਦੇ ਅਭਿਆਸ ਤੋਂ ਬਾਅਦ, ਤੁਸੀਂ ਆਪਣਾ ਪਹਿਲਾ ਰੋਡ ਟੈਸਟ ਦੇ ਸਕਦੇ ਹੋ।

ਇੱਥੇ ਦੱਸਿਆ ਹੈ ਕਿ ਆਪਣਾ N ਕਿਵੇਂ ਲੈਣਾ ਹੈ:
ਕਲਾਸ 7 ਰੋਡ ਟੈਸਟ ਬੁੱਕ ਕਰੋ, ਟੈਸਟ ਦਿਓ ਅਤੇ ਪਾਸ ਕਰੋ
ਆਪਣਾ ਨੌਵਿਸ ਲਾਇਸੈਂਸ ਲੈਣ ਬਾਰੇ ਵਧੇਰੇ ਜਾਣੋ
ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ ਵਿੱਚ ਸਖਤ ਜੁਰਮਾਨੇ ਹਨ
ਜੇਕਰ ਤੁਸੀਂ ਜ਼ੀਰੋ ਬਲੱਡ ਅਲਕੋਹੋਲ ਕੰਟੈਂਟ ਜਾਂ ਜ਼ੀਰੋ ਬਲੱਡ ਡਰੱਗ ਕੌਨਸਨਟ੍ਰੇਸ਼ਨ ਪਾਬੰਦੀ ਦੀ ਉਲੰਘਣਾ ਕਰਦੇ ਹੋ, ਤਾਂ ਤੁਸੀਂ ਜੁਰਮਾਨੇ ਅਤੇ ਹੋਰ ਹਰਜਾਨਿਆਂ ਦੇ ਅਧੀਨ ਹੋ ਸਕਦੇ ਹੋ। ਜੇਕਰ ਤੁਹਾਡੇ ਕੋਲ ਤੁਹਾਡਾ L ਜਾਂ N ਹੈ, ਤਾਂ ਤੁਹਾਨੂੰ ਕਿਸੇ ਵੀ ਨਿੱਜੀ ਇਲੈਕਟਰੌਨਿਕ ਡਿਵਾਈਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ, ਹੈਂਡਸ-ਫ਼੍ਰੀ ਸਿਸਟਮ ਦੇ ਨਾਲ ਵੀ ਨਹੀਂ।
3: ਪ੍ਰਤਿਬੰਧਾਂ ਦੇ ਨਾਲ ਆਪਣਾ ਕਲਾਸ 5 ਲਾਇਸੈਂਸ ਪ੍ਰਾਪਤ ਕਰੋ
ਤੁਸੀਂ ਆਪਣਾ N ਲਾਇਸੈਂਸ ਘੱਟੋ-ਘੱਟ ਹੇਠਾਂ ਦਿੱਤੇ ਸਮੇਂ ਲਈ ਰੱਖਣ ਤੋਂ ਬਾਅਦ ਪ੍ਰਤਿਬੰਧਾਂ ਦੇ ਨਾਲ ਆਪਣੇ ਕਲਾਸ 5 ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹੋ:
24 ਮਹੀਨਿਆਂ* ਦੀ ਸੁਰੱਖਿਅਤ ਡ੍ਰਾਈਵਿੰਗ (ਜੇ ਤੁਹਾਡੀ ਉਮਰ 25 ਸਾਲ ਤੋਂ ਘੱਟ ਹੈ)
12 ਮਹੀਨਿਆਂ ਦੀ ਸੁਰੱਖਿਅਤ ਡ੍ਰਾਈਵਿੰਗ (ਜੇ ਤੁਹਾਡੀ ਉਮਰ 25 ਸਾਲ ਜਾਂ ਵੱਧ ਹੈ)
ਇਹ ਜ਼ਰੂਰੀ ਹੈ ਕਿ ਤੁਹਾਡੇ 'ਤੇ ਇਲੈਕਟ੍ਰੋਨਿਕ ਡਿਵਾਈਸਾਂ ਦੀ ਵਰਤੋਂ ਜਾਂ ਬਹੁਤ ਜ਼ਿਆਦਾ ਰਫਤਾਰ ਲਈ ਕੋਈ ਮਨਾਹੀ ਨਾ ਹੋਵੇ ਅਤੇ ਨਾ ਹੀ ਕੋਈ ਦੋਸ਼-ਸਿੱਧੀ ਹੋਵੇ।
ਆਪਣਾ ਕਲਾਸ 5 ਲਾਇਸੈਂਸ ਪ੍ਰਾਪਤ ਕਰਨ ਲਈ, ਤੁਹਾਡੇ ਲਈ ਡ੍ਰਾਈਵਿੰਗ ਰਿਕਾਰਡ ਮੁਲਾਂਕਣ (Driving Record Assessment) ਨੂੰ ਪਾਸ ਕਰਨਾ ਲਾਜ਼ਮੀ ਹੈ। ਤੁਹਾਡੇ ਕਲਾਸ 5 ਲਾਇਸੈਂਸ ਵਿੱਚ 12 ਮਹੀਨਿਆਂ ਲਈ 0 BAC/BDC ਪ੍ਰਤਿਬੰਧ ਹੋਣਗੇ। ਜੇ ਤੁਹਾਨੂੰ ਇਸ ਸਮੇਂ ਦੌਰਾਨ ਕੋਈ ਮਨਾਹੀ ਜਾਂ ਮੁਅੱਤਲੀ ਮਿਲਦੀ ਹੈ ਤਾਂ ਇਹ 12-ਮਹੀਨੇ ਦੀ ਮਿਆਦ ਮੁੜ ਸੈਟ ਹੋ ਜਾਂਦੀ ਹੈ।
ਕਿਸੇ ICBC ਡ੍ਰਾਈਵਰ ਲਾਇਸੈਂਸਿੰਗ ਆਫਿਸ (ਕਿਸੇ ਸਰਵਿਸ BC ਸਥਾਨ ਜਾਂ ਡ੍ਰਾਈਵਰ ਲਾਇਸੈਂਸਿੰਗ ਏਜੰਟ ਨਹੀਂ) ਵਿੱਚ ਔਨਲਾਈਨ ਅਪਾਇੰਟਮੈਂਟ ਬੁੱਕ ਕਰੋ। ਬੁਕਿੰਗ ਕਰਦੇ ਸਮੇਂ, “ਡ੍ਰਾਈਵਿੰਗ ਰਿਕਾਰਡ ਮੁਲਾਂਕਣ” (“Driving Record Assessment”) ਸੇਵਾ ਦੀ ਕਿਸਮ ਚੁਣੋ।
*ਸੰਭਾਵ ਤੌਰ 'ਤੇ 18 ਮਹੀਨੇ, ਜੇ ਤੁਸੀਂ ਆਪਣੇ L ਪੜਾਅ ਵਿੱਚ ICBC-ਪ੍ਰਵਾਨਿਤ ਡ੍ਰਾਈਵਰ ਸਿਖਲਾਈ ਕੋਰਸ ਕੀਤਾ ਸੀ ਅਤੇ ਉਸ ਮਿਆਦ ਦੇ ਦੌਰਾਨ ਇੱਕ ਸੁਰੱਖਿਅਤ ਡ੍ਰਾਈਵਰ ਸੀ।
4. ਆਪਣਾ ਪੂਰਾ ਕਲਾਸ 5 ਲਾਇਸੈਂਸ ਪ੍ਰਾਪਤ ਕਰੋ
ਪ੍ਰਤਿਬੰਧਾਂ ਦੇ ਨਾਲ ਤੁਹਾਡੇ ਕਲਾਸ 5 ਲਾਇਸੈਂਸ 'ਤੇ ਕਿਸੇ ਮਨਾਹੀ ਜਾਂ ਮੁਅੱਤਲੀ ਦੇ ਬਿਨਾਂ 12 ਮਹੀਨਿਆਂ ਦੀ ਸੁਰੱਖਿਅਤ ਡ੍ਰਾਈਵਿੰਗ ਤੋਂ ਬਾਅਦ, ਤੁਹਾਡੇ ਕੋਲ ਪੂਰਾ ਕਲਾਸ 5 ਲਾਇਸੈਂਸ ਹੋਵੇਗਾ। ਨਵੇਂ ਕਾਰਡ ਲਈ ਅਰਜ਼ੀ ਦੇਣ ਦੀ ਕੋਈ ਲੋੜ ਨਹੀਂ ਹੈ।