Driver licensing

ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ਆਪਣੇ ਡਰਾਈਵਿੰਗ ਦੇ ਤਜਰਬੇ ਨੂੰ ਸਿੱਧ ਕਰਨਾ

ਬੀ. ਸੀ. ਦੇ ਲਾਇਸੰਸ ਲਈ ਅਰਜ਼ੀ ਕਰਦੇ ਸਮੇਂ, ਤੁਹਾਨੂੰ ਡਰਾਈਵਿੰਗ ਦੇ ਆਪਣੇ ਪਹਿਲੇ ਤਜਰਬੇ ਦਾ ਸਬੂਤ ਦੇਣ ਦੀ ਲੋੜ ਪਵੇਗੀ।

ਆਪਣੇ ਤਜਰਬੇ ਦੇ ਆਧਾਰ `ਤੇ ਤੁਸੀਂ ਹੇਠ ਲਿਖੀਆਂ ਚੀਜ਼ਾਂ ਕਰ ਸਕਣ ਦੇ ਯੋਗ ਹੋਵੋਗੇ:

  1. ਸਾਡੇ ਗਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ (ਜੀ ਐੱਲ ਪੀ) ਤੋਂ ਛੋਟ ਲੈਣ ਦੇ ਯੋਗ ਹੋਵੋਗੇ ਜੇ ਤੁਹਾਡੇ ਕੋਲ ਪਹਿਲਾਂ ਘੱਟੋ ਘੱਟ ਦੋ ਸਾਲਾਂ ਲਈ ਡਰਾਈਵਰ ਲਾਇਸੰਸ (ਲਰਨਰ ਲਾਇਸੰਸ ਨਹੀਂ) ਸੀ। ਨਹੀਂ ਤਾਂ ਤੁਹਾਨੂੰ ਨੋਵਿਸ (ਐੱਨ) ਲਾਇਸੰਸ ਤੋਂ ਸ਼ੁਰੂ ਕਰਨਾ ਪੈ ਸਕਦਾ ਹੈ, ਜਿਸ ਵਿੱਚ ਕੁੱਝ ਬੰਦਸ਼ਾਂ ਹੁੰਦੀਆਂ ਹਨ।

  2. ਆਈ ਸੀ ਬੀ ਸੀ ਦੀ ਇੰਸ਼ੋਰੈਂਸ ਦੇ ਆਪਣੇ ਪ੍ਰੀਮੀਅਮ ਘਟਾਉਣ ਦੇ ਯੋਗ ਹੋ ਸਕਦੇ ਹੋ, ਜੇ ਤੁਹਾਡੇ ਕੋਲ 15 ਸਾਲ ਤੱਕ ਦਾ ਡਰਾਈਵਿੰਗ ਦਾ ਤਜਰਬਾ ਹੈ, ਇਸ ਤਜਰਬੇ ਵਿੱਚ ਲਰਨਰਜ਼ ਲਾਇਸੰਸ ਦਾ ਤਜਰਬਾ ਸ਼ਾਮਲ ਨਹੀਂ ਹੈ। 15 ਸਾਲ ਤੋਂ ਵੱਧ ਦੇ ਤਜਰਬੇ ਨਾਲ ਪ੍ਰੀਮੀਅਮ `ਤੇ ਕੋਈ ਅਸਰ ਨਹੀਂ ਪਵੇਗਾ। ਕਿਰਪਾ ਕਰਕੇ ਨੋਟ ਕਰੋ ਕਿ ਇੰਸ਼ੋਰੈਂਸ ਦੇ ਮਕਸਦ ਲਈ ਬੀ. ਸੀ. ਦੇ ਨਵੇਂ ਵਸਨੀਕਾਂ ਨੂੰ ਸਿਰਫ ਆਪਣੇ ਡਰਾਈਵਰ ਲਾਇਸੰਸ ਦੀ ਹਿਸਟਰੀ ਦੇਣ ਦੀ ਲੋੜ ਹੈ। ਪਹਿਲੀ ਇੰਸ਼ੋਰੈਂਸ ਦੇ ਸੂਬਤ ਦੇਣ ਦੀ ਲੋੜ ਨਹੀਂ ਹੈ।

ਗਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ ਲਈ ਸਵੀਕਾਰ ਕੀਤੇ ਜਾਣ ਵਾਲੇ ਕਾਗਜ਼ (ਡਾਕੂਮੈਂਟਸ)

ਜੀ ਐੱਲ ਪੀ ਦੀ ਛੋਟ ਵਾਲੇ ਬੀ. ਸੀ. ਦੇ ਨਵੇਂ ਲਾਇਸੰਸ ਲਈ ਆਪਣਾ ਡਰਾਈਵਿੰਗ ਦਾ ਤਜਰਬਾ ਸਿੱਧ ਕਰਨ ਲਈ ਤੁਹਾਨੂੰ ਆਈ ਸੀ ਬੀ ਸੀ ਡਰਾਈਵਰ ਲਾਇਸੈਂਸਿੰਗ ਦਫਤਰ ਵਿੱਚ ਆਉਣ ਲਈ ਅਪੁਆਇੰਟਮੈਂਟ ਬੁੱਕ ਕਰਵਾਉਣ ਦੀ ਅਤੇ ਇਸ ਗੱਲ ਦੇ ਸਬੂਤ ਲਿਆਉਣ ਦੀ ਲੋੜ ਹੈ ਕਿ ਤੁਹਾਡੇ ਕੋਲ ਕਿੰਨੇ ਸਮੇਂ ਲਈ ਪੂਰਾ ਡਰਾਈਵਰ ਲਾਇਸੰਸ ਸੀ। ਇਹ ਹੇਠ ਲਿਖਿਆਂ ਵਿੱਚੋਂ ਕੋਈ ਇਕ ਚੀਜ਼ ਹੋ ਸਕਦੀ ਹੈ:

  • ਮੌਜੂਦਾ ਡਰਾਈਵਰ ਲਾਇਸੰਸ ਜੋ ਘੱਟੋ ਘੱਟ ਦੋ ਸਾਲਾਂ ਦਾ ਡਰਾਈਵਿੰਗ ਦਾ ਤਜਰਬਾ ਜਾਂ ਤੁਹਾਡੇ ਪਹਿਲੇ ਲਾਇਸੰਸ ਦੇ ਜਾਰੀ ਹੋਣ ਦੀ ਤਰੀਕ ਦਿਖਾਉਂਦਾ ਹੋਵੇ।

  • ਡਰਾਈਵਰ ਲਾਇਸੰਸ ਦਾ ਅਸਲੀ ਰਿਕਾਰਡ ਜਾਂ ਤਜਰਬੇ ਦੀ ਚਿੱਠੀ ਦਾ ਕਾਗਜ਼ ਜਿਹੜਾ ਡਰਾਈਵਿੰਗ ਦਾ ਘੱਟੋ ਘੱਟ ਦੋ ਸਾਲਾਂ ਦਾ ਤਜਰਬਾ ਦਿਖਾਉਂਦਾ ਹੋਵੇ। ਦੋ ਸਾਲਾਂ ਦੀ ਸ਼ਰਤ ਪੂਰੀ ਕਰਨ ਲਈ ਤੁਸੀਂ ਵੱਖ ਵੱਖ ਅਧਿਕਾਰ ਖੇਤਰਾਂ ਦੇ ਕਾਗਜ਼ਾਂ ਨੂੰ ਇਕੱਠੇ ਕਰ ਸਕਦੇ ਹੋ।

ਜੇ ਤੁਸੀਂ ਡਰਾਈਵਰ ਲਾਇਸੰਸ ਦਾ ਰਿਕਾਰਡ ਜਾਂ ਤਜਰਬੇ ਦੀ ਚਿੱਠੀ ਦੇਣ ਦੀ ਚੋਣ ਕਰੋ, ਤਾਂ ਜ਼ਰੂਰੀ ਹੈ ਕਿ:

  1. ਇਹ ਅਸਲੀ ਹੋਵੇ (ਫੋਟੋਕਾਪੀਆਂ ਅਤੇ ਈਮੇਲ ਦੇ ਪ੍ਰਿੰਟ-ਆਊਟ ਸਵੀਕਾਰ ਨਹੀਂ ਕੀਤੇ ਜਾਂਦੇ) ਜਾਂ ਅਸਲੀ ਕਾਗਜ਼ (ਡਾਕੂਮੈਂਟ) ਦੀ ਕਾਪੀ ਹੋਵੇ ਜਿਸ `ਤੇ ਲਾਇਸੈਂਸਿੰਗ ਅਥਾਰਟੀ ਦੀ ਪ੍ਰਵਾਨਗੀ ਅਤੇ ਮੋਹਰ (ਸਟੈਂਪ) ਲੱਗੀ ਹੋਈ ਹੋਵੇ।

  2. ਇਹ ਕਿਸੇ ਪੁਸ਼ਟੀ ਕਰਨ ਯੋਗ ਲਾਇਸੈਂਸਿੰਗ ਅਥਾਰਟੀ ਦੇ ਦਸਖਤਾਂ ਵਾਲੀ ਹੋਵੇ ਜਾਂ ਲਾਇਸੈਂਸਿੰਗ ਅਥਾਰਟੀ ਦੇ ਲੈਟਰਹੈੱਡ `ਤੇ ਹੋਵੇ।

  3. ਇਸ `ਤੇ ਲਾਇਸੈਂਸਿੰਗ ਅਥਾਰਟੀ ਦਾ ਨਾਂ, ਪਤਾ ਅਤੇ ਫੋਨ ਨੰਬਰ ਹੋਵੇ।

  4. ਇਸ `ਤੇ ਤੁਹਾਡਾ ਨਾਂ, ਜਨਮ ਤਰੀਕ, ਡਰਾਈਵਰ ਲਾਇਸੰਸ ਦਾ ਨੰਬਰ (ਜਾਂ ਪਛਾਣ ਦੀ ਕੋਈ ਹੋਰ ਵਿਸ਼ੇਸ਼ ਚੀਜ਼) ਅਤੇ ਲਾਇਸੰਸ/ਲਾਇਸੰਸਾਂ ਦੀ ਕਲਾਸ ਦਿੱਤੀ ਗਈ ਹੋਵੇ।

  5. ਇਸ `ਤੇ ਤੁਹਾਨੂੰ ਲਾਇਸੰਸ ਜਾਰੀ ਕਰਨ ਦੀ ਤਰੀਕ ਦਿੱਤੀ ਗਈ ਹੋਵੇ।

ਜੇ ਤੁਹਾਡਾ ਕਾਗਜ਼ (ਡਾਕੂਮੈਂਟ) ਅੰਗਰੇਜ਼ੀ ਵਿੱਚ ਨਾ ਹੋਵੇ, ਤਾਂ ਤੁਹਾਨੂੰ ਇਸ ਨੂੰ ਆਈ ਸੀ ਬੀ ਸੀ ਤੋਂ ਮਾਨਤਾ ਪ੍ਰਾਪਤ ਟ੍ਰਾਂਸਲੇਟਰ pdf ਤੋਂ ਅਨੁਵਾਦ ਕਰਵਾਉਣ ਦੀ ਲੋੜ ਪਵੇਗੀ। ਜ਼ਰੂਰੀ ਹੈ ਕਿ ਸਾਰੇ ਕਾਗਜ਼ਾਂ (ਡਾਕੂਮੈਂਟਸ) ਦਾ ਅਨੁਵਾਦ ਅਸਲ ਕਾਗਜ਼ਾਂ (ਡਾਕੂਮੈਂਟਸ) ਜਾਂ ਕਿਸੇ ਡਰਾਈਵਰ ਲਾਇਸੈਂਸਿੰਗ ਆਫਿਸ ਦੀ ਪ੍ਰਵਾਨਗੀ ਅਤੇ ਮੋਹਰ (ਸਟੈਂਪ) ਵਾਲੇ ਅਸਲ ਕਾਗਜ਼ਾਂ ਦੀ ਕਾਪੀਆਂ ਤੋਂ ਕੀਤਾ ਗਿਆ ਹੋਵੇ। ਡਰਾਈਵਰ ਲਾਈਸੈਂਸਿੰਗ ਆਫਿਸ ਨੂੰ ਅਨੁਵਾਦ ਕੀਤਾ ਕਾਗਜ਼ (ਡਾਕੂਮੈਂਟ) ਦੇਣ ਸਮੇਂ ਅਸਲੀ ਕਾਗਜ਼ (ਡਾਕੂਮੈਂਟ) ਜਾਂ ਅਸਲੀ ਕਾਗਜ਼ ਦੀ ਪ੍ਰਵਾਨਗੀ ਅਤੇ ਮੋਹਰ (ਸਟੈਂਪ) ਵਾਲੀ ਕਾਪੀ ਵੀ ਦਿੱਤੀ ਜਾਣੀ ਜ਼ਰੂਰੀ ਹੈ।

ਹਰ ਟ੍ਰਾਂਸਲੇਟਰ ਦੀਆਂ ਫੀਸਾਂ ਅਤੇ ਸੇਵਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ; ਕਿਰਪਾ ਕਰਕੇ ਹੋਰ ਜਾਣਕਾਰੀ ਲਈ ਉਹਨਾਂ ਨਾਲ ਸੰਪਰਕ ਕਰੋ।

ਕੈਨੇਡਾ ਦੇ ਡਰਾਈਵਰ ਲਾਇਸੰਸ ਵਾਲਿਆਂ ਲਈ ਤਜਰਬਾ

ਤੁਹਾਨੂੰ ਤੁਹਾਡੇ ਕੈਨੇਡਾ ਦੇ ਸੂਬੇ ਜਾਂ ਟੈਰੀਟਰੀ ਵਿੱਚ ਪਹਿਲੀ ਵਾਰੀ ਕਦੋਂ ਲਾਇਸੰਸ ਮਿਲਿਆ ਸੀ, ਬਹੁਤੇ ਕੇਸਾਂ ਵਿੱਚ, ਆਈ ਸੀ ਬੀ ਸੀ ਇਸ ਜਾਣਕਾਰੀ ਤੱਕ ਪਹੁੰਚ ਕਰ ਸਕਦੀ ਹੈ ਅਤੇ ਤੁਹਾਨੂੰ ਤਜਰਬੇ ਦਾ ਸਬੂਤ ਦੇਣ ਦੀ ਲੋੜ ਨਹੀਂ ਪਵੇਗੀ। ਪਰ ਜੇ ਤੁਹਾਡਾ ਡਰਾਈਵਿੰਗ ਦਾ ਤਜਰਬਾ ਓਨਟਾਰੀਓ, ਮੈਨੀਟੋਬਾ, ਸਸਕੈਚਵਨ, ਯੂਕੋਨ ਜਾਂ ਨੂਨਾਵਟ ਤੋਂ ਹੈ, ਤਾਂ ਤੁਹਾਨੂੰ ਆਪਣੇ ਸੂਬੇ ਜਾਂ ਟੈਰਾਟਰੀ ਦੇ ਮੁਤਾਬਕ ਹੇਠ ਲਿਖੀਆਂ ਚੀਜ਼ਾਂ ਦੇਣ ਦੀ ਲੋੜ ਪਵੇਗੀ:

ਇੰਸ਼ੋਰੈਂਸ ਦੇ ਪ੍ਰੀਮੀਅਮ ਘਟਾਉਣ ਲਈ ਡਰਾਈਵਿੰਗ ਦੇ ਤਜਰਬੇ ਦਾ ਕ੍ਰੈਡਿਟ

ਤੁਹਾਨੂੰ ਲਾਇਸੰਸ ਮਿਲਣ ਦੀ ਅਸਲੀ ਤਰੀਕ ਦਾ ਸਬੂਤ ਪ੍ਰਾਪਤ ਹੋਣ `ਤੇ ਆਈ ਸੀ ਬੀ ਸੀ ਤੁਹਾਨੂੰ 15 ਸਾਲਾਂ ਤੱਕ ਦੇ ਡਰਾਈਵਿੰਗ ਦੇ ਤਜਰਬੇ ਦਾ ਕ੍ਰੈਡਿਟ ਦੇਵੇਗੀ। ਬੀ ਸੀ ਦੇ ਨਵੇਂ ਅਤੇ ਵਾਪਸ ਆਉਣ ਵਾਲੇ ਵਸਨੀਕਾਂ ਲਈ ਇੰਸ਼ੋਰੈਂਸ ਬਾਰੇ ਹੋਰ ਜਾਣਕਾਰੀ ਲਵੋ।

ਤੁਹਾਡਾ ਬੀ ਸੀ ਦਾ ਡਰਾਈਵਰ ਲਾਇਸੰਸ ਜਾਰੀ ਕੀਤੇ ਜਾਣ ਤੋਂ ਬਾਅਦ ਤੁਹਾਨੂੰ ਡਰਾਈਵਿੰਗ ਦਾ ਹੋਰ ਤਜਰਬਾ ਦਿਖਾਉਣ ਲਈ ਵਾਧੂ ਕਾਗਜ਼-ਪੱਤਰ (ਡਾਕੂਮੈਂਟੇਸ਼ਨ) ਦੇਣ ਦੀ ਲੋੜ ਹੋ ਸਕਦੀ ਹੈ। ਜੇ ਵਾਧੂ ਕਾਗਜ਼-ਪੱਤਰ (ਡਾਕੂਮੈਂਟੇਸ਼ਨ) ਹੇਠਾਂ ਦਿੱਤੇ ਮੁਲਕਾਂ ਵਿੱਚੋਂ ਕਿਸੇ ਇਕ ਤੋਂ ਹੋਣ ਤਾਂ ਤੁਸੀਂ ਇਹ ਕਾਗਜ਼-ਪੱਤਰ ਈਮੇਲ ਜਾਂ ਫੈਕਸ ਨਾਲ ਦਾਖਲ ਕਰ ਸਕਦੇ ਹੋ:

  • ਕੈਨੇਡਾ, ਯੂ ਐੱਸ ਏ, ਅਸਟਰੀਆ, ਅਸਟ੍ਰੇਲੀਆ, ਬੈਲਜੀਅਮ, ਫਰਾਂਸ, ਜਰਮਨੀ, ਗਰਨਜ਼ੀ, ਆਇਰਲੈਂਡ, ਆਇਲ ਆਫ ਮੈਨ, ਜਾਪਾਨ, ਜਰਸੀ, ਨਿਊਜ਼ੀਲੈਂਡ, ਨੀਦਰਲੈਂਡਜ਼, ਸਾਊਥ ਕੋਰੀਆ, ਸਵਿਟਜ਼ਰਲੈਂਡ, ਯੂਨਾਈਟਿਡ ਕਿੰਗਡਮ।

ਜ਼ਰੂਰੀ ਹੈ ਕਿ ਈ ਮੇਲ ਜਾਂ ਫੈਕਸ ਸੂਚੀ ਵਿੱਚ ਦਰਜ ਮੁਲਕ ਦੀ ਲਾਇਸੈਂਸਿੰਗ ਅਥਾਰਟੀ ਵਲੋਂ ਸਿੱਧੀ ਭੇਜੀ ਜਾਵੇ ਅਤੇ ਤੁਹਾਡੇ ਰਾਹੀਂ ਨਹੀਂ।

ਜੇ ਤਜਰਬੇ ਬਾਰੇ ਜਾਣਕਾਰੀ ਈਮੇਲ ਜਾਂ ਫੈਕਸ ਰਾਹੀਂ ਭੇਜੀ ਗਈ ਹੋਵੇ ਤਾਂ ਤਜਰਬੇ ਨੂੰ ਸਾਡੇ ਸਿਸਟਮ ਵਿੱਚ ਦਾਖਲ ਕੀਤੇ ਜਾਣ ਨੂੰ 30 ਦਿਨ ਤੱਕ ਲਗ ਸਕਦੇ ਹਨ।

渐进式考牌制度豁免

请注意,电子邮件记录不可作为GLP豁免依据之用。倘在未提供两年驾龄证明的情况下换取了驾照,您必须携带原来辖区的文件原件再到驾照办事处。

如果信件或摘要来自本页未列出的国家,则须亲自前往任一驾照办事处出示文件。