Autoplan Insurance
ਨਵੇਂ ਅਤੇ ਵਾਪਸ ਆਉਣ ਵਾਲੇ ਵਸਨੀਕਾਂ ਲਈ ਇਨਸ਼ੋਰੈਂਸ
ਜੇਕਰ ਤੁਸੀਂ ਬੀ.ਸੀ. ਵਿੱਚ ਨਵੇਂ ਆਏ ਹੋ ਜਾਂ ਸੂਬੇ ਤੋਂ ਬਾਹਰ ਰਹਿਣ ਤੋਂ ਬਾਅਦ ਵਾਪਸ ਰਹਿਣ ਆ ਰਹੇ ਹੋ, ਤਾਂ ਤੁਹਾਡੇ ਕੋਲ ਇਨਸ਼ੋਰੈਂਸ ਬਾਰੇ ਇਹ ਜਾਣਕਾਰੀ ਹੋਣੀ ਚਾਹੀਦੀ ਹੈ।
ਨਵੇਂ ਵਸਨੀਕਾਂ ਲਈ
ਸਾਨੂੰ ਤੁਹਾਡੇ ਡਰਾਈਵਿੰਗ ਤਜਰਬੇ ਦੇ ਸਾਲਾਂ ਦਾ ਪ੍ਰਮਾਣ ਚਾਹੀਦਾ ਹੈ – ਤੁਹਾਡੇ ਕੋਲ ਸੰਪੂਰਨ ਡਰਾਈਵਰ ਲਾਇਸੈਂਸ ਕਿੰਨੇ ਸਮੇਂ ਤੋਂ ਹੈ।
ਡਰਾਈਵਿੰਗ ਦਾ ਤਜਰਬਾ ਉਹਨਾਂ ਮੁੱਖ ਕਾਰਕਾਂ ਵਿੱਚੋਂ ਇੱਕ ਹੈ ਜੋ ਅਸੀਂ ਤੁਹਾਡੀ ਇਨਸ਼ੋਰੈਂਸ ਦੇ ਪ੍ਰੀਮੀਅਮਾਂ ਨੂੰ ਨਿਰਧਾਰਤ ਕਰਨ ਵੇਲੇ ਦੇਖਦੇ ਹਾਂ। ਤੁਹਾਡੇ ਡਰਾਈਵਿੰਗ ਤਜਰਬੇ ਦੇ ਹਰ ਸਾਲ ਲਈ ਤੁਹਾਨੂੰ ਬਿਹਤਰ ਬੇਸਿਕ ਇਨਸ਼ੋਰੈਂਸ ਛੋਟਾਂ ਮਿਲਣਗੀਆਂ। ਅਸੀਂ 15 ਸਾਲ ਤੱਕ ਦੇ ਗੈਰ-ਬੀ.ਸੀ. ਡਰਾਈਵਿੰਗ ਤਜਰਬੇ ਦਾ ਕ੍ਰੈਡਿਟ ਦਿੰਦੇ ਹਾਂ।
ਤੁਹਾਡੇ ਡਰਾਈਵਿੰਗ ਤਜਰਬੇ ਨੂੰ ਸਾਬਤ ਕਰਨ ਲਈ ਸਾਨੂੰ ਉਸ ਲਾਇਸੈਂਸਿੰਗ ਅਥੌਰਿਟੀ ਤੋਂ ਡਰਾਈਵਰ ਦੇ ਐਬਸਟ੍ਰੈਕਟ ਜਾਂ ਤਜਰਬੇ ਦੇ ਪੱਤਰ ਦੀ ਲੋੜ ਪਵੇਗੀ ਜਿਸਨੇ ਤੁਹਾਡਾ ਪਹਿਲਾ ਨੌਨ-ਲਰਨਰਜ਼ ਲਾਇਸੈਂਸ ਜਾਰੀ ਕੀਤਾ ਸੀ। ਇਹ ਤੁਹਾਡਾ ਸੰਪੂਰਨ ਬੀ.ਸੀ. ਡਰਾਈਵਰਜ਼ ਲਾਇਸੈਂਸ ਪ੍ਰਾਪਤ ਕਰਨ ਲਈ ਵੀ ਜ਼ਰੂਰੀ ਹੈ। ਆਪਣੇ ਡਰਾਈਵਿੰਗ ਤਜਰਬੇ ਨੂੰ ਸਾਬਤ ਕਰਨ ਲਈ ਤੁਹਾਨੂੰ ਕੀ ਚਾਹੀਦਾ ਹੈ, ਇਹ ਪਤਾ ਲਗਾਓ।
ਇੱਕ ਵਾਰ ਜਦੋਂ ਤੁਸੀਂ ਆਪਣੇ ਡਰਾਈਵਿੰਗ ਤਜਰਬੇ ਦਾ ਪ੍ਰਮਾਣ ਜਮ੍ਹਾਂ ਕਰ ਲੈਂਦੇ ਹੋ, ਤਾਂ ਤੁਹਾਡੇ ਵੇਰਵਿਆਂ ਨੂੰ ਸਾਡੇ ਸਿਸਟਮ ਵਿੱਚ ਅੱਪਡੇਟ ਕੀਤਾ ਜਾਵੇਗਾ ਅਤੇ ਤੁਹਾਡੇ ਪ੍ਰੀਮੀਅਮਾਂ ਨੂੰ ਨਿਰਧਾਰਤ ਕਰਨ ਵਿੱਚ ਮਦਦ ਲਈ ਤੁਹਾਡੇ ਔਟੋਪਲਾਨ ਬ੍ਰੋਕਰ ਦੁਆਰਾ ਵਰਤਿਆ ਜਾ ਸਕਦਾ ਹੈ।
ਵਾਪਸ ਆਉਣ ਵਾਲੇ ਵਸਨੀਕਾਂ ਲਈ
ਜੇਕਰ ਤੁਸੀਂ ਬੀ.ਸੀ. ਵਿੱਚ ਵਾਪਿਸ ਆ ਰਹੇ ਹੋ ਅਤੇ ਤੁਸੀਂ ਆਪਣਾ ਪਹਿਲਾ ਡਰਾਈਵਰਜ਼ ਲਾਇਸੈਂਸ ਇੱਥੇ ਪ੍ਰਾਪਤ ਕੀਤਾ ਸੀ, ਤਾਂ ਸਾਡੇ ਕੋਲ ਤੁਹਾਡੇ ਡਰਾਈਵਿੰਗ ਤਜਰਬੇ ਦਾ ਰਿਕਾਰਡ ਪਹਿਲਾਂ ਤੋਂ ਹੀ ਹੋਵੇਗਾ। ICBC ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਬੀ.ਸੀ. ਵਿੱਚ ਆਪਣੇ ਨਵੇਂ ਪਤੇ ਨਾਲ ਆਪਣੇ ਲਾਇਸੈਂਸ ਨੂੰ ਰਿਨਿਊ ਜਾਂ ਅੱਪਡੇਟ ਕਰਨ ਲਈ ਅਪੌਇੰਟਮੈਂਟ ਬੁੱਕ ਕਰੋ।