Claims

ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ਇੰਜਰੀ ਕਲੇਮ ਅਤੇ ਰਿਕਵਰੀ ਪ੍ਰਕਿਰਿਆ ਦੀ ਸੰਖੇਪ ਜਾਣਕਾਰੀ

ਅਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਕਿਸੇ ਕਰੈਸ਼ (ਸੜਕ ਦੁਰਘਟਨਾ) ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਉਹਨਾਂ ਦੀ ਲੋੜੀਂਦੀ ਸੰਭਾਲ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਲਈ ਹਾਜ਼ਰ ਹਾਂ। ਜਦੋਂ ਤੁਸੀਂ ਕਿਸੇ ਕਰੈਸ਼ ਵਿੱਚ ਜ਼ਖਮੀ ਹੋ ਜਾਂਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਉਹ ਇੱਥੇ ਦੱਸਿਆ ਹੈ।

1. ਆਪਣਾ ਕਲੇਮ ICBC ਕੋਲ ਦਰਜ ਕਰਾਓ 

ਜਿਵੇਂ ਹੀ ਅਜਿਹਾ ਕਰਨਾ ਸੁਰੱਖਿਅਤ ਹੋਵੇ ਤੁਹਾਨੂੰ ਆਪਣਾ ਕਲੇਮ (ਸੜਕ ਦੁਰਘਟਨਾ ਦੀ ਸਥਿਤੀ ਵਿੱਚ ਮੁਆਵਜ਼ੇ ਲਈ ਬੇਨਤੀ) ICBC ਕੋਲ ਦਰਜ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੇ ਪਹਿਲਾਂ ਤੋਂ ਮਨਜ਼ੂਰਸ਼ੁਦਾ ਇਲਾਜ ਨੂੰ ਸ਼ੁਰੂ ਕਰਨ ਲਈ ਇੱਕ ਕਲੇਮ ਨੰਬਰ ਦੀ ਲੋੜ ਪਵੇਗੀ, ਜੋ ਤੁਹਾਡੇ ਲਈ ਉਦੋਂ ਤੁਰੰਤ ਤਿਆਰ ਕੀਤਾ ਜਾਵੇਗਾ ਜਦੋਂ ਤੁਸੀਂ ਆਪਣਾ ਕਲੇਮ ਦਰਜ ਕਰਵਾਉਂਦੇ ਹੋ।

ਤੁਸੀਂ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਕਲੇਮ ਦਰਜ ਕਰਵਾ ਸਕਦੇ ਹੋ।

ਸਾਡੀ ਔਨਲਾਈਨ ਕਲੇਮ ਸੇਵਾ ਤੁਹਾਡਾ ਕਲੇਮ ਦਰਜ ਕਰਵਾਉਣ ਦਾ ਸਭ ਤੋਂ ਤੇਜ਼ ਤਰੀਕਾ ਹੈ, ਪਰ ਤੁਸੀਂ ਸਾਨੂੰ 604-520-8222 ਜਾਂ 1-800-910-4222 ‘ਤੇ ਵੀ ਕੌਲ ਕਰ ਸਕਦੇ ਹੋ, ਜੇਕਰ ਤੁਸੀਂ ਲੋਅਰ ਮੇਨਲੈਂਡ ਤੋਂ ਬਾਹਰ ਹੋ।

ਇਹ ਜਾਣਕਾਰੀ ਤਿਆਰ ਰੱਖੋ:

  • ਤੁਹਾਡਾ ਬੀ ਸੀ ਸਰਵਿਸਿਸ ਕਾਰਡ ਜਾਂ ਤੁਹਾਡੇ ਔਨਲਾਈਨ ਬੈਕਿੰਗ ਕ੍ਰਿਡੈਨਸ਼ੀਅਲ (ਔਨਲਾਈਨ ਤੁਹਾਡਾ ਕਲੇਮ ਦਰਜ ਕਰਨ ਵੇਲੇ ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ)।

  • ਤੁਹਾਡਾ ਡਰਾਈਵਰਜ਼ ਲਾਇਸੈਂਸ ਅਤੇ ਵਾਹਨ ਬਾਰੇ ਜਾਣਕਾਰੀ  

  • ਸੜਕ ਦੁਰਘਟਨਾ ਦੀ ਮਿਤੀ, ਸਮਾਂ ਅਤੇ ਥਾਂ  

  • ਸੜਕ ਦੁਰਘਟਨਾ ਦੀਆਂ ਕੋਈ ਤਸਵੀਰਾਂ ਜਾਂ ਵੀਡੀਓ  

  • ਕਿਸੇ ਵੀ ਅਜਿਹੇ ਵਿਅਕਤੀ ਦੀ ਸੰਪਰਕ ਜਾਣਕਾਰੀ ਜੋ ਦੁਰਘਟਨਾ ਵਿੱਚ ਸ਼ਾਮਲ ਸੀ ਜਾਂ ਜਿਸਨੇ ਦੁਰਘਟਨਾ ਵਾਪਰਦੇ ਹੋਏ ਦੇਖੀ।  

  • ਸੰਭਾਵੀ ਭਰਪਾਈ ਲਈ ਤੁਹਾਡੇ ਦੁਆਰਾ ਪਹਿਲਾਂ ਹੀ ਕੀਤੇ ਗਏ ਖਰਚਿਆਂ ਲਈ ਕਰੈਸ਼ ਸੰਬੰਧੀ ਕੋਈ ਵੀ ਰਸੀਦਾਂ।  

2. ਆਪਣਾ ਮੈਡੀਕਲ ਡਿਸਕਲੋਯਰ ਔਥੋਰਾਈਜ਼ੇਸ਼ਨ ਫ਼ੌਰਮ ਭਰੋ (ਜੇ ਲੋੜ ਹੈ ਤਾਂ)

ਤੁਹਾਡੇ ਡਾਕਟਰ ਜਾਂ ਹੋਰ ਸਿਹਤ ਸੰਭਾਲ ਪ੍ਰਦਾਤਾ ਨੂੰ ਤੁਹਾਡੀਆਂ ਸੱਟਾਂ ਬਾਰੇ ਸਾਡੇ ਨਾਲ ਗੱਲ ਕਰਨ ਦੀ ਲੋੜ ਹੋ ਸਕਦੀ ਹੈ। ਉਦਾਹਰਨ ਲਈ, ਜੇਕਰ ਤੁਹਾਡੀਆਂ ਸੱਟਾਂ ਨੂੰ ਤੁਹਾਡੇ ਪਹਿਲਾਂ ਤੋਂ ਮਨਜ਼ੂਰਸ਼ੁਦਾ ਇਨਹੈਂਸਡ ਕੇਅਰ ਕਵਰੇਜ ਤੋਂ ਇਲਾਵਾ ਇਲਾਜ ਦੀ ਲੋੜ ਹੁੰਦੀ ਹੈ, ਤਾਂ ਤੁਹਾਡੇ ਪ੍ਰਦਾਤਾ ਉਸ ਇਲਾਜ ਨੂੰ ਕਵਰ ਕਰਨ ਲਈ ਸਾਡੇ ਨਾਲ ਗੱਲ ਕਰ ਸਕਦੇ ਹਨ।

ਪਰ ਅਜਿਹਾ ਕਰਨ ਲਈ, ਤੁਹਾਨੂੰ ਉਹਨਾਂ ਨੂੰ ਤੁਹਾਡੀ ਮੈਡੀਕਲ ਜਾਣਕਾਰੀ ਦਾ ਖੁਲਾਸਾ ਕਰਨ ਦੀ ਇਜਾਜ਼ਤ ਦੇਣ ਦੀ ਲੋੜ ਹੈ। ਆਪਣੇ ਮੈਡੀਕਲ ਡਿਸਕਲੋਯਰ ਔਥੋਰਾਈਜੇਸ਼ਨ ਫ਼ੌਰਮ pdf ਨੂੰ ਭਰਨਾ ਯਕੀਨੀ ਬਣਾਓ ਅਤੇ ਇਸਨੂੰ ਔਨਲਾਈਨ ਕਲੇਮ ਸੇਵਾ ਰਾਹੀਂ ਜਮ੍ਹਾਂ ਕਰਾਓ।

3. ਤੁਰੰਤ ਇਲਾਜ ਸ਼ੁਰੂ ਕਰੋ

ICBC ਦੁਆਰਾ ਇਨਹੈਂਸਡ ਕੇਅਰ ਤੁਹਾਡੇ ਕਰੈਸ਼ ਹੋਣ ਦੀ ਮਿਤੀ ਤੋਂ 12 ਹਫ਼ਤਿਆਂ ਲਈ ਪਹਿਲਾਂ ਤੋਂ ਮਨਜ਼ੂਰਸ਼ੁਦਾ ਇਲਾਜਾਂ ਲਈ ਸਵੈਚਲਿਤ ਤੌਰ ‘ਤੇ ਤੁਹਾਨੂੰ ਕਵਰ ਕਰਦੀ ਹੈ। ਯਕੀਨੀ ਬਣਾਓ ਕਿ ਤੁਸੀਂ ਆਪਣੀ ਪਹਿਲਾਂ ਤੋਂ ਮਨਜ਼ੂਰਸ਼ੁਦਾ ਕਵਰੇਜ ਦਾ ਪੂਰਾ ਲਾਭ ਲੈਣ ਲਈ ਤੁਰੰਤ ਆਪਣੇ ਇਲਾਜਾਂ ਨੂੰ ਬੁੱਕ ਕਰਵਾ ਲਿਆ ਹੈ।

ਇਨਹੈਂਸਡ ਕੇਅਰ ਦੇ ਤਹਿਤ ਆਪਣੇ ਪਹਿਲਾਂ ਤੋਂ ਮਨਜ਼ੂਰਸ਼ੁਦਾ ਇਲਾਜ ਦੇਖੋ।

4. ਆਪਣੇ ਹੋਰ ਇਨਸ਼ੋਰੈਂਸ ਅਤੇ ਬੈਨਿਫ਼ਿਟ ਪ੍ਰਦਾਤਾਵਾਂ ਦਾ ਪਤਾ ਲਗਾਓ

ਜੇਕਰ ਤੁਸੀਂ ਕਿਸੇ ਕਰੈਸ਼ ਵਿੱਚ ਜ਼ਖਮੀ ਹੋ ਗਏ ਹੋ ਅਤੇ ਤੁਹਾਡੇ ਕੋਲ ਕਿਸੇ ਹੋਰ ਪ੍ਰਦਾਤਾ ਤੋਂ ਕਵਰੇਜ ਪ੍ਰਾਪਤ ਹੈ, ਤਾਂ ਤੁਹਾਡੀ ਦੂਜੀ ਇਨਸ਼ੋਰੈਂਸ ਕੁਝ ਖਰਚਿਆਂ ਅਤੇ/ਜਾਂ ਆਮਦਨੀ ਲਈ ਪ੍ਰਾਈਮਰੀ (ਪਹਿਲਾ) ਭੁਗਤਾਨਕਰਤਾ ਹੋ ਸਕਦੀ ਹੈ। ਉਦਾਹਰਨ ਲਈ, ਹੋ ਸਕਦਾ ਹੈ ਕਿ ਤੁਸੀਂ ਇੱਕ ਵਿਸਤ੍ਰਿਤ ਸਿਹਤ ਸੰਭਾਲ ਯੋਜਨਾ ਨੂੰ ਵਿਅਕਤੀਗਤ ਤੌਰ ‘ਤੇ ਖਰੀਦਿਆ ਹੋਵੇ ਜਾਂ ਤੁਹਾਡੇ ਕੰਮ ਵਾਲੀ ਥਾਂ ਦੁਆਰਾ ਉਸਨੂੰ ਕਵਰ ਕੀਤਾ ਗਿਆ ਹੋਵੇ। ਤੁਹਾਡੇ ਹੋਰ ਇਨਸ਼ੋਰੈਂਸ ਪ੍ਰਦਾਤਾਵਾਂ ਦੁਆਰਾ ਕੀ ਕਵਰ ਕੀਤਾ ਜਾਵੇਗਾ, ਇਹ ਨਿਰਧਾਰਤ ਕਰਨ ਵਿੱਚ ਮਦਦ ਕਰਨ ਲਈ ਆਪਣੇ ਕਲੇਮ ਪ੍ਰਤੀਨਿਧੀ ਨਾਲ ਗੱਲ ਕਰੋ।

  • ਜੇਕਰ ਤੁਸੀਂ ਕੰਮ ‘ਤੇ (ਉਦਾਹਰਨ ਲਈ, ਕੰਮ ਦੀ ਗੱਡੀ ਚਲਾਉਂਦੇ ਸਮੇਂ) ਜ਼ਖਮੀ ਹੋਏ ਹੋ ਤਾਂ, ਵਰਕਸੇਫ਼ ਬੀ ਸੀ (WorkSafeBC) ਪ੍ਰਾਈਮਰੀ (ਪਹਿਲਾ) ਭੁਗਤਾਨਕਰਤਾ ਵਜੋਂ ਤੁਹਾਡੇ ਇਲਾਜ ਨੂੰ ਕਵਰ ਕਰੇਗਾ। ਆਪਣਾ ਕਲੇਮ ਦਰਜ ਕਰਨ ਜਾਂ ਹੋਰ ਵੇਰਵੇ ਪ੍ਰਾਪਤ ਕਰਨ ਲਈ ਵਰਕਸੇਫ਼ ਬੀ ਸੀ ਦੀ ਵੈਬਸਾਈਟ ‘ਤੇ ਜਾਓ।  

  • ਜੇਕਰ ਤੁਸੀਂ ਵਰਕਸੇਫ਼ ਬੀ ਸੀ ਤੋਂ ਆਪਣੇ ਕਲੇਮ ਦੀ ਸਥਿਤੀ ਬਾਰੇ ਸੁਣਨ ਦੀ ਉਡੀਕ ਕਰ ਰਹੇ ਹੋ, ਤਾਂ ਅਸੀਂ ਆਮ ਤੌਰ ‘ਤੇ ਇਲਾਜ ਲਈ ਕਵਰੇਜ ਪ੍ਰਦਾਨ ਕਰ ਸਕਦੇ ਹਾਂ ਤਾਂ ਜੋ ਤੁਸੀਂ ਆਪਣੀ ਰਿਕਵਰੀ ਦੇ ਨਾਲ ਅੱਗੇ ਵੱਧ ਸਕੋ। ਜੇਕਰ ਤੁਹਾਡਾ ਮਾਮਲਾ ਅਜਿਹਾ ਹੈ ਤਾਂ ਆਪਣੇ ਕਲੇਮ ਪ੍ਰਤੀਨਿਧੀ ਨਾਲ ਗੱਲ ਕਰੋ।  

  • ਜੇਕਰ ਤੁਹਾਨੂੰ ਕੰਮ ਤੋਂ ਛੁੱਟੀ ਲੈਣ ਦੀ ਲੋੜ ਪੈਂਦੀ ਹੈ ਅਤੇ ਤੁਸੀਂ ‘ਇੰਪਲੌਇਮੈਂਟ ਇਨਸ਼ੋਰੈਂਸ’ (EI) ਲਈ ਯੋਗ ਹੋ, ਤਾਂ ICBC ਦੁਆਰਾ ਤੁਹਾਨੂੰ ਇਨਕਮ ਰਿਪਲੇਸਮੈਂਟ ਦੇ ਬੈਨਿਫ਼ਿਟ ਪ੍ਰਦਾਨ ਕਰਨ ਤੋਂ ਪਹਿਲਾਂ, ਤੁਹਾਨੂੰ ਆਪਣੇ EI ਬੈਨਿਫ਼ਿਟਸ ਦੀ ਵਰਤੋਂ ਕਰਨ ਦੀ ਲੋੜ ਹੋਵੇਗੀ। ਇਹ ਦੇਖਣ ਲਈ ਕਿ ਕੀ ਤੁਸੀਂ EI ਬਿਮਾਰੀ ਅਤੇ ਸੱਟਾਂ ਵਾਲੇ ਬੈਨਿਫ਼ਿਟਸ ਲਈ ਯੋਗ ਹੋ ਜਾਂ ਨਹੀਂ, ਕੈਨੇਡਾ ਸਰਕਾਰ ਦੀ ਵੈਬਸਾਈਟ ‘ਤੇ ਜਾਓ।    

5. ਆਪਣੇ ਕਲੇਮ ਨਾਲ ਸੰਬੰਧਤ ਸਾਰੀਆਂ ਰਸੀਦਾਂ ਸੰਭਾਲ ਕੇ ਰੱਖੋ

ਕੁਝ ਖਰਚਿਆਂ ਦਾ ਬਿੱਲ ICBC ਨੂੰ ਸਿੱਧਾ ਨਹੀਂ ਦਿੱਤਾ ਜਾ ਸਕਦਾ। ਤੁਹਾਡੇ ਕੁਝ ਮੈਡੀਕਲ ਪ੍ਰਦਾਤਾਵਾਂ ਲਈ ਤੁਹਾਨੂੰ ਪਹਿਲਾਂ ਤੋਂ ਭੁਗਤਾਨ ਕਰਨ ਦੀ ਲੋੜ ਵੀ ਹੋ ਸਕਦੀ ਹੈ।  

ਜੇਕਰ ਤੁਸੀਂ ਆਪਣੇ ਕਰੈਸ਼ ਕਾਰਨ ਕੋਈ ਖਰਚਾ ਕਰਦੇ ਹੋ, ਤਾਂ ਆਪਣੀਆਂ ਰਸੀਦਾਂ ਅਤੇ ਇਨਵੌਇਸਾਂ ਨੂੰ ਸੰਭਾਲ ਕੇ ਰੱਖਣਾ ਯਕੀਨੀ ਬਣਾਓ। ਤੁਸੀਂ ਉਹਨਾਂ ਨੂੰ ਖਰਚਾ ਕਰਨ ਦੇ 180 ਦਿਨਾਂ ਦੇ ਅੰਦਰ ਔਨਲਾਈਨ ਕਲੇਮ ਸੇਵਾ ਦੁਆਰਾ ਅਦਾਇਗੀ ਲਈ ਵਿਚਾਰਨ ਵਾਸਤੇ ਜਮ੍ਹਾਂ ਕਰ ਸਕਦੇ ਹੋ। ਮਨਜ਼ੂਰ ਕੀਤੇ ਗਏ ਖਰਚਿਆਂ ਦੀ ਅਦਾਇਗੀ ਸਾਡੀਆਂ ਮਨਜ਼ੂਰਸ਼ੁਦਾ ਦਰਾਂ (ਉਪਭੋਗਤਾ ਫ਼ੀਸਾਂ ਨੂੰ ਛੱਡ ਕੇ) ਦੇ ਪੱਧਰ ਤੱਕ ਕੀਤੀ ਜਾਵੇਗੀ। ਉਪਭੋਗਤਾ ਫ਼ੀਸਾਂ ਲਾਗਤਾਂ (ਜਾਂ ਸੇਵਾ ਲਈ ਫ਼ੀਸ) ਦਾ ਹਿੱਸਾ ਹਨ ਜੋ ਇੱਕ ਮਰੀਜ਼ ਸਿਹਤ ਸੰਭਾਲ ਸੇਵਾਵਾਂ ਲਈ ਅਦਾ ਕਰਦਾ ਹੈ।

ਤੁਸੀਂ ਡਾਇਰੈਕਟ ਡਿਪੌਜ਼ਿਟ ਲਈ ਸਾਈਨ ਅੱਪ ਕਰਕੇ ਜਲਦੀ ਅਦਾਇਗੀ ਪ੍ਰਾਪਤ ਕਰ ਸਕਦੇ ਹੋ।

6. ਆਪਣੇ ICBC ਰਿਕਵਰੀ ਸਪੈਸ਼ਲਿਸਟ ਨਾਲ ਹਰ 2-3 ਹਫ਼ਤਿਆਂ ਵਿੱਚ ਸੰਪਰਕ ਕਰੋ

ਤੁਹਾਡੀਆਂ ਸੱਟਾਂ ਬਾਰੇ ਸਾਡੇ ਨਾਲ ਸੰਪਰਕ ਵਿੱਚ ਰਹਿਣਾ ਤੁਹਾਡੇ ਕਲੇਮ ਨੂੰ ਹੋਰ ਸੁਚਾਰੂ ਢੰਗ ਨਾਲ ਪ੍ਰਬੰਧਿਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਤੁਹਾਡੇ ਕਲੇਮ ‘ਤੇ ਕਾਰਵਾਈ ਕਰਨ ਤੋਂ ਬਾਅਦ ਤੁਹਾਡਾ ਰਿਕਵਰੀ ਸਪੈਸ਼ਲਿਸਟ ਤੁਹਾਡੇ ਨਾਲ ਸੰਪਰਕ ਕਰੇਗਾ, ਪਰ ਤੁਹਾਡੇ ਇਲਾਜ ਜਾਂ ਰਿਕਵਰੀ ਵਿੱਚ ਕਿਸੇ ਵੀ ਤਬਦੀਲੀ ਬਾਰੇ ਉਨ੍ਹਾਂ ਨੂੰ ਸੂਚਿਤ ਕਰਨਾ ਵੀ ਮਹੱਤਵਪੂਰਨ ਹੈ। ਅਸੀਂ ਹਰ 2 ਤੋਂ 3 ਹਫ਼ਤਿਆਂ ਵਿੱਚ ਫੋਨ ਜਾਂ ਈਮੇਲ ਰਾਹੀਂ ਉਹਨਾਂ ਨਾਲ ਸੰਪਰਕ ਕਰਨ ਦੀ ਸਿਫ਼ਾਰਿਸ਼ ਕਰਦੇ ਹਾਂ, ਭਾਵੇਂ ਇਹ ਸਿਰਫ਼ ਇਹਨਾਂ ਦੱਸਣ ਲਈ ਹੋਵੇ ਕਿ ਸਭ ਕੁਝ ਠੀਕ ਚੱਲ ਰਿਹਾ ਹੈ। 

7. ਜੇਕਰ ਤੁਹਾਡੀ ਰਿਕਵਰੀ ਨੂੰ ਉਮੀਦ ਨਾਲੋਂ ਵੱਧ ਸਮਾਂ ਲੱਗ ਰਿਹਾ ਹੈ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ

ਇਨਹੈਂਸਡ ਕੇਅਰ ਤੁਹਾਡੇ ਕਰੈਸ਼ ਤੋਂ ਬਾਅਦ ਪਹਿਲੇ 12 ਹਫ਼ਤਿਆਂ ਲਈ ਤੁਹਾਡੇ ਇਲਾਜ ਨੂੰ ਪਹਿਲਾਂ ਤੋਂ ਮਨਜ਼ੂਰੀ ਦਿੰਦਾ ਹੈ ਕਿਉਂਕਿ ਜ਼ਿਆਦਾਤਰ ਸੱਟਾਂ ਉਸ ਸਮੇਂ ਦੇ ਅੰਦਰ ਠੀਕ ਅਤੇ ਰਿਕਵਰ ਹੋ ਜਾਂਦੀਆਂ ਹਨ। ਪਰ ਜੇਕਰ ਤੁਹਾਡੀ ਰਿਕਵਰੀ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ, ਤਾਂ ਤੁਸੀਂ ਬੈਨਿਫ਼ਿਟ ਐਕਸਟੈਨਸ਼ਨ (ਵਾਧੇ) ਲਈ ਯੋਗ ਹੋ ਸਕਦੇ ਹੋ।

ਆਪਣੀਆਂ ਸੱਟਾਂ ਦਾ ਮੁਲਾਂਕਣ ਕਰਨ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਅਤੇ ਤੁਹਾਨੂੰ ਕਿਹੜੇ ਹੋਰ  ਇਲਾਜ ਦੀ ਲੋੜ ਹੋ ਸਕਦੀ ਹੈ, ਇਸ ਬਾਰੇ ਗੱਲ ਕਰੋ। ਫਿਰ ਉਹ ਉਸ ਇਲਾਜ ਨੂੰ ਕਵਰ ਕਰਨ ਲਈ ਸਾਡੇ ਨਾਲ ਗੱਲ ਕਰ ਸਕਦੇ ਹਨ।

ਉਹਨਾਂ ਸੱਟਾਂ ਸੰਬੰਧਤ ਬੈਨਿਫ਼ਿਟਸ ਬਾਰੇ ਵਧੇਰੇ ਜਾਣੋ ਜੋ 12 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਠੀਕ ਨਹੀਂ ਹੁੰਦੀਆਂ

8. ਜਦੋਂ ਤੁਸੀਂ ਠੀਕ ਹੋ ਜਾਂਦੇ ਹੋ ਅਤੇ ਆਪਣੀ ਪਿਛਲੀ ਸਮਰੱਥਾ ਤੱਕ ਪਹੁੰਚ ਜਾਂਦੇ ਹੋ ਤਾਂ ਸਾਨੂੰ ਸੂਚਿਤ ਕਰੋ

ਜਦੋਂ ਤੁਸੀਂ ਆਪਣੀ ਸਮਰੱਥਾ ਦੇ ਪਿਛਲੇ ਪੱਧਰ ‘ਤੇ ਵਾਪਸ ਆਉਂਦੇ ਹੋ, ਮਤਲਬ ਤੁਸੀਂ ਇੱਕ ਵਾਰ ਫਿਰ ਤੋਂ ਉਹੀ ਰੋਜ਼ਾਨਾ ਕੰਮ ਕਰ ਸਕਦੇ ਹੋ ਜੋ ਤੁਸੀਂ ਆਪਣੇ ਕਰੈਸ਼ ਤੋਂ ਪਹਿਲਾਂ ਕਰ ਸਕਦੇ ਸੀ, ਤਾਂ ਆਪਣੇ ICBC ਰਿਕਵਰੀ ਸਪੈਸ਼ਲਿਸਟ ਨੂੰ ਦੱਸਣਾ ਯਕੀਨੀ ਬਣਾਓ।

ਫੌਰੀ ਲਿੰਕ