Driver licensing

ਇਸ ਪੰਨੇ ਨੂੰ ਇਸ ਵਿੱਚ ਦਿਖਾਓ:

ਰੋਡ ਟੈਸਟ ਬੁੱਕ ਕਰੋ    

ਕੀ ਤੁਸੀਂ ਰੋਡ ਟੈਸਟ ਦੇਣ ਲਈ ਤਿਆਰ ਹੋ? ਆਪਣੀ ਅਪੌਇੰਟਮੈਂਟ ਹੁਣੇ ਬੁੱਕ ਕਰੋ ਅਤੇ ਆਪਣੀ ਟੈਸਟਿੰਗ ਫ਼ੀਸ ਦਾ ਉਦੋਂ ਭੁਗਤਾਨ ਕਰੋ ਜਦੋਂ ਤੁਸੀਂ ਟੈਸਟ ਦੇਣ ਆਉਂਦੇ ਹੋ।

ਜਦੋਂ ਤੁਸੀਂ ਆਪਣੇ ਟੈਸਟ ਲਈ ਆਉਂਦੇ ਹੋ, ਤਾਂ ਸਵੀਕਾਰਯੋਗ ਆਈ.ਡੀ. ਅਤੇ ਇੱਕ ਸੁਰੱਖਿਅਤ, ਭਰੋਸੇਮੰਦ ਅਤੇ ਇਨਸ਼ੋਰ ਕੀਤਾ ਗਿਆ ਵਾਹਨ ਲਿਆਉਣਾ ਯਕੀਨੀ ਬਣਾਓ।  

ਸਟੈਂਡਬਾਇ ਰੋਡ ਟੈਸਟ ਉਪਲਬਧ ਹਨ

ਜੇ ਤੁਹਾਨੂੰ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਅਤੇ ਤੁਸੀਂ ਸਾਡੇ ਡਰਾਈਵਰ ਲਾਇਸੈਂਸਿੰਗ ਦਫ਼ਤਰਾਂ ਵਿੱਚੋਂ ਕਿਸੇ ਇੱਕ ਵਿੱਚ ਉਡੀਕ ਕਰਨ ਵਿੱਚ ਅਰਾਮਦੇਹ ਮਹਿਸੂਸ ਕਰਦੇ ਹੋ, ਤਾਂ ਸਟੈਂਡਬਾਇ ਰੋਡ ਟੈਸਟ (ਟੈਸਟ ਲੈਣ ਵਾਲੇ ਦੇ ਸਮੇਂ ‘ਤੇ ਨਿਰਭਰ ਇੱਕ ਰੋਡ ਟੈਸਟ ਜੋ ਪਹਿਲਾਂ ਤੋਂ ਬੁੱਕ ਜਾਂ ਨਿਰਧਾਰਤ ਨਹੀਂ ਹੁੰਦਾ) ਇੱਕ ਸੌਖਾ ਵਿਕਲਪ ਹੋ ਸਕਦਾ ਹੈ।  

ਆਪਣਾ ਕਾਰ ਜਾਂ ਮੋਟਰਸਾਈਕਲ ਰੋਡ ਟੈਸਟ ਬੁੱਕ ਕਰੋ 

ਤੁਸੀਂ ਆਪਣੀ ਕਲਾਸ 5, 6, 7, 8 ਰੋਡ ਟੈਸਟ ਅਪੌਇੰਟਮੈਂਟ ਜਾਂ ਮੋਟਰਸਾਈਕਲ ਸਕਿੱਲ ਟੈਸਟ ਔਨਲਾਈਨ ਬੁੱਕ ਕਰ ਸਕਦੇ ਹੋ, ਰੀਸੈਡਿਊਲ ਕਰ ਸਕਦੇ ਹੋ ਜਾਂ ਰੱਦ ਕਰ ਸਕਦੇ ਹੋ। ਜੇਕਰ ਤੁਸੀਂ ਨੌਨ ਬੀ.ਸੀ. ਲਾਇੰਸੈਂਸ 'ਤੇ ਗੱਡੀ ਚਲਾ ਰਹੇ ਹੋ ਅਤੇ ਨੌਲੇਜ ਟੈਸਟ ਪਾਸ ਕਰ ਲਿਆ ਹੈ, ਆਪਣਾ ਰੋਡ ਟੈਸਟ ਬੁੱਕ ਕਰਨ ਲਈ ਸਾਡੀ ਡਰਾਈਵਰ ਲਾਇਸੈਂਸਿੰਗ ਇਨਫੋਰਮੇਸ਼ਨ ਲਾਈਨ ਨਾਲ ਸੰਪਰਕ ਕਰੋ।

ਕਾਰਾਂ ਅਤੇ ਮੋਟਰਸਾਈਕਲਾਂ ਲਈ, ਟੈਸਟ ਦੇਣ ਲਈ ਸਭ ਤੋਂ ਪਹਿਲੀ ਤਾਰੀਖ ਤੁਹਾਡੇ ਲਾਇਸੈਂਸ ‘ਤੇ ਉਪਲਬਧ ਹੈ। ਟੈਸਟ ਬਹੁਤ ਪਹਿਲਾਂ ਹੀ ਬੁੱਕ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਸਾਡੇ ਦਫ਼ਤਰ ਬਸੰਤ ਅਤੇ ਗਰਮੀਆਂ ਦੌਰਾਨ ਖਾਸ ਤੌਰ ‘ਤੇ ਵਿਅਸਤ ਹੋ ਸਕਦੇ ਹਨ।  

ਜਦੋਂ ਲੋਕ ਟੈਸਟ ਰੱਦ ਕਰਦੇ ਹਨ ਜਾਂ ਮੁੜ-ਨਿਰਧਾਰਤ ਕਰਦੇ ਹਨ, ਪੁਰਾਣੀਆਂ ਤਾਰੀਖਾਂ ‘ਤੇ ਨਵੀਆਂ ਅਪੌਇੰਟਮੈਂਟਾਂ ਉਪਲਬਧ ਹੋ ਸਕਦੀਆਂ ਹਨ। ਕਿਰਪਾ ਕਰਕੇ ਨੋਟ ਕਰੋ ਕਿ ਅਪੌਇੰਟਮੈਂਟ ਨੂੰ ਬੁੱਕ ਕਰਨ ਲਈ ਜਾਂ ਮੁੜ-ਤਹਿ ਕਰਨ ਲਈ ਕੌਲ ਕਰਨ ਦੇ ਨਾਲ, ਔਨਲਾਈਨ ਬੁਕਿੰਗ ਕਰਨ ਨਾਲੋਂ ਵੱਖਰੇ ਸਮੇਂ ਉਪਲਬਧ ਨਹੀਂ ਹੋਣਗੇ।   

ਮੋਟਰਸਾਈਕਲ ਰੋਡ ਜਾਂ ਸੱਕਿਲ ਟੈਸਟ ਸਿਰਫ਼ ਕਿਸੇ-ਕਿਸੇ ਲੋਕੇਸ਼ਨ ‘ਤੇ ਉਪਲਬਧ ਹਨ।  

information-circle

ਬਕਾਇਆ ਕਰਜ਼ਾ

ਜੇਕਰ ਤੁਹਾਡਾ ਸਾਡੇ ਵੱਲ ਕੋਈ ਬਕਾਇਆ ਕਰਜ਼ਾ ਹੈ, ਤਾਂ ਇਹ ਤੁਹਾਡੇ ਲਾਇਸੈਂਸ ਦੇ ਰੀਨਿਊਅਲ ਜਾਂ ਅੱਪਗਰੇਡ ਨੂੰ ਪ੍ਰਭਾਵਤ ਕਰ ਸਕਦਾ ਹੈ। ਅਪੌਇੰਟਮੈਂਟ ਬੁੱਕ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਅਕਾਊਂਟ ਸਰਵਿਸਿਸ ਨੂੰ ਕੌਲ ਕਰੋ (604-661-2723 ਜਾਂ 1-800-665-6442)।  

ਕੀ ਤੁਹਾਨੂੰ ਰੋਡ ਟੈਸਟ ਰੱਦ ਕਰਨ ਦੀ ਲੋੜ ਹੈ?

ਜੇ ਤੁਸੀਂ ਆਪਣਾ ਟੈਸਟ ਰੱਦ ਕਰਨਾ ਹੈ, ਤਾਂ ਕਿਰਪਾ ਕਰਕੇ ਸਾਨੂੰ 48 ਘੰਟਿਆਂ ਦਾ ਨੋਟਿਸ ਦਿਓ, ਨਹੀਂ ਤਾਂ ਤੁਹਾਨੂੰ ਟੈਸਟ ਰੱਦ ਕਰਨ ਲਈ $25 ਫ਼ੀਸ ਦੇਣੀ ਪਵੇਗੀ। ਜੇਕਰ ਤੁਹਾਨੂੰ ਕੈਨੇਡਾ ਜਾਂ ਅਮਰੀਕਾ ਤੋਂ ਬਾਹਰੋਂ ਆਪਣੀ ਅਪੌਇੰਟਮੈਂਟ ਬਦਲਣ ਦੀ ਲੋੜ ਹੈ, ਤਾਂ ਕਿਰਪਾ ਕਰਕੇ ਉਸਨੂੰ ਰੱਦ ਕਰਨ ਲਈ ਜਾਂ ਮੁੜ ਤਹਿ ਕਰਨ ਲਈ ਸਾਡੀ ਡਰਾਈਵਰ ਲਾਇਸੈਂਸਿੰਗ ਜਾਣਕਾਰੀ ਲਾਈਨ ‘ਤੇ ਕੌਲ ਕਰੋ।   

ਜੇਕਰ ਇਹ ਔਨਲਾਈਨ ਸੇਵਾ ਤੁਹਾਡੀਆਂ ਪਹੁੰਚਯੋਗਤਾ ਲੋੜਾਂ ਨੂੰ ਪੂਰਾ ਨਹੀਂ ਕਰਦੀ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਅਤੇ ਅਸੀਂ ਤੁਹਾਡੀ ਮਦਦ ਕਰ ਸਕਾਂਗੇ। ਜੇਕਰ ਅੰਗਰੇਜ਼ੀ ਤੁਹਾਡੀ ਚੋਣਵੀਂ ਭਾਸ਼ਾ ਨਹੀਂ ਹੈ ਅਤੇ ਤੁਸੀਂ ਕਿਸੇ ਹੋਰ ਭਾਸ਼ਾ ਵਿੱਚ ਸੇਵਾਵਾਂ ਤੱਕ ਪਹੁੰਚ ਕਰਨਾ ਚਾਹੁੰਦੇ ਹੋ, ਤਾਂ ਸਾਡੀਆਂ ਅਨੁਵਾਦ ਸੇਵਾਵਾਂ ਦੀ ਵਰਤੋਂ ਕਰੋ।  

ਕੀ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ? ਇੱਥੇ ਦੱਸਿਆ ਗਿਆ ਹੈ ਕਿ ਕਿਵੇਂ:

Loading...

  

ਸੰਬੰਧਤ ਲਿੰਕ

ਜਦੋਂ ਤੁਸੀਂ ਆਪਣੇ ਰੋਡ ਟੈਸਟ ਲਈ ਤਿਆਰ ਹੋ ਜਾਂਦੇ ਹੋ ਤਾਂ ਤੁਹਾਨੂੰ ਹੇਠਾਂ ਦਿੱਤੇ ਪੰਨੇ ਮਦਦਗਾਰ ਲੱਗ ਸਕਦੇ ਹਨ: