Driver licensing
ਨੌਲੇਜ ਟੈਸਟ ਬੁੱਕ ਕਰੋ ਅਤੇ ਹੋਰ ਡਰਾਈਵਰ ਲਾਇਸੈਂਸਿੰਗ ਅਤੇ ਆਈ.ਡੀ. ਸੇਵਾਵਾਂ
ਨੌਲੇਜ ਟੈਸਟ ਲਈ ਅਪੌਇੰਟਮੈਂਟ ਦੀ ਲੋੜ ਹੁੰਦੀ ਹੈ। ਤੁਹਾਡੀ ਸਹੂਲਤ ਲਈ, ਅਸੀਂ ਲਾਇਸੈਂਸ ਰਿਨਿਊ ਅਤੇ ਬਦਲਣ ਦੇ ਨਾਲ-ਨਾਲ ਬੀ ਸੀ ਸਰਵਿਸਿਸ ਕਾਰਡ ਅਤੇ BCID ਲਈ ਐਪਲੀਕੇਸ਼ਨਾਂ ਅਤੇ ਰਿਨਿਊਅਲ ਵਰਗੀਆਂ ਸੇਵਾਵਾਂ ਲਈ ਅਪੌਇੰਟਮੈਂਟ ਬੁੱਕ ਕਰਨ ਦੀ ਹਿਦਾਇਤ ਦਿੰਦੇ ਹਾਂ।
ਸਾਡਾ ਸੁਝਾਅ ਹੈ ਕਿ ਤੁਸੀਂ ਆਪਣੀ ਅਪੌਇੰਟਮੈਂਟ ਦੇ ਸਮੇਂ ਤੋਂ 15 ਮਿੰਟ ਤੋਂ ਪਹਿਲਾਂ ਹੀ ਪਹੁੰਚੋ। ਜੇਕਰ ਤੁਸੀਂ ਉਸ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਪਹੁੰਚਦੇ ਹੋ ਤਾਂ ਤੁਹਾਨੂੰ ਉਡੀਕ ਕਰਨੀ ਪੈ ਸਕਦੀ ਹੈ। ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਮਾਸਕ ਪਹਿਨਣਾ ਅਤੇ ਸਰੀਰਕ ਦੂਰੀ ਬਣਾ ਕੇ ਰੱਖਣਾ ਸਵੈ-ਇੱਛਤ ਹੈ।
ਕੀ ਤੁਸੀਂ ਰੋਡ ਟੈਸਟ ਬੁੱਕ ਕਰਨਾ ਚਾਹੁੰਦੇ ਹੋ?
ਰੋਡ ਟੈਸਟ ਨੂੰ ਨੌਲੇਜ ਟੈਸਟ ਅਤੇ ਹੋਰ ਸੇਵਾਵਾਂ ਨਾਲੋਂ ਵੱਖਰੇ ਸਿਸਟਮ ਰਾਹੀਂ ਬੁੱਕ ਕੀਤਾ ਜਾਂਦਾ ਹੈ। ਇਹਨਾਂ ਸੇਵਾਵਾਂ ਲਈ ਅਪੌਇੰਟਮੈਂਟ ਬੁੱਕ ਕਰਨ ਬਾਰੇ ਜਾਣਕਾਰੀ ਲਈ ਇਸ ਪੰਨੇ ਦੀ ਸਮੀਖਿਆ ਕਰੋ।
ਇੱਕ ਵਿਅਕਤੀਗਤ ਅਪੌਇੰਟਮੈਂਟ ਬੁੱਕ ਕਰਨ ਤੋਂ ਪਹਿਲਾਂ
ਬੀ.ਸੀ. ਡਰਾਈਵਰਜ਼ ਲਾਇਸੈਂਸ ਲਈ ਅਰਜ਼ੀ ਦੇਣ ਜਾਂ ਲਾਇਸੈਂਸ ਲੈਣ ਲਈ ਤੁਹਾਡਾ ਬ੍ਰਿਟਿਸ਼ ਕੋਲੰਬੀਆ ਦਾ ਨਿਵਾਸੀ ਹੋਣਾ ਲਾਜ਼ਮੀ ਹੈ। ਜੇਕਰ ਤੁਹਾਨੂੰ ਪੱਕਾ ਨਹੀਂ ਪਤਾ ਕਿ ਤੁਸੀਂ ਨਿਵਾਸੀ ਵਜੋਂ ਯੋਗ ਹੋ ਜਾਂ ਨਹੀਂ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
ਜਦੋਂ ਤੁਸੀਂ ਸਾਡੇ ਦਫ਼ਤਰ ਆਉਂਦੇ ਹੋ ਤਾਂ ਅਦਾਇਗੀ ਜਾਂ ਭੁਗਤਾਨ ਨਾ ਕੀਤੇ ਕਰਜ਼ੇ, ਜਿਵੇਂ ਕਿ ਸੂਬਾਈ ਉਲੰਘਣਾ ਟਿਕਟ ਜਾਂ ਪੈਨਲਟੀ ਪੁਆਇੰਟ ਪ੍ਰੀਮੀਅਮ, ਤੁਹਾਡੇ ਲਾਇਸੈਂਸ ਨੂੰ ਰਿਨਿਊ ਜਾਂ ਅੱਪਗਰੇਡ ਕਰਨ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਤ ਕਰ ਸਕਦੇ ਹਨ। ਜੇਕਰ ਤੁਹਾਡਾ ਸਾਡੇ ਵੱਲ ਕੋਈ ਬਕਾਇਆ ਕਰਜ਼ਾ ਹੈ, ਜਾਂ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਹਾਡਾ ਬਕਾਇਆ ਕਰਜ਼ਾ ਹੈ ਤਾਂ ਕਿਰਪਾ ਕਰਕੇ ਅਪੌਇੰਟਮੈਂਟ ਬੁੱਕ ਕਰਨ ਤੋਂ ਪਹਿਲਾਂ ਅਕਾਊਂਟ ਸਰਵਿਸਿਸ (604-661-2723 ਜਾਂ 1-800-665-6442) ‘ਤੇ ਕੌਲ ਕਰੋ। ਜਦੋਂ ਅਸੀਂ ਲਾਇਸੈਂਸ ਜਾਰੀ ਕਰਨ ਤੋਂ ਇਨਕਾਰ ਕਰਦੇ ਹਾਂ ਤਾਂ ਇਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ, ਕਿਰਪਾ ਕਰਕੇ ‘ਮੋਟਰ ਵਹੀਕਲ ਐਕਟ’ (Motor Vehicle Act) ਦੇ ਸੰਬੰਧਤ ਸੈਕਸ਼ਨ ਨੂੰ ਦੇਖੋ।
ਔਨਲਾਈਨ ਅਤੇ ਫੋਨ ਸੇਵਾਵਾਂ
ਹੇਠਾਂ ਦਿੱਤੀਆਂ ਸੇਵਾਵਾਂ ਔਨਲਾਈਨ ਜਾਂ ਫੋਨ ਰਾਹੀਂ ਉਪਲਬਧ ਹਨ ਅਤੇ ਇਹਨਾਂ ਲਈ ਤੁਹਾਨੂੰ ਅਪੌਇੰਟਮੈਂਟ ਦੀ ਲੋੜ ਨਹੀਂ ਹੈ:
ਡਰਾਈਵਿੰਗ ਦੀ ਪਾਬੰਦੀ (driving prohibition) ਦੀ ਸਮੀਖਿਆ ਲਈ ਅਰਜ਼ੀ ਦੇਣਾ (ਇਮਿਜੀਏਟ ਰੋਡਸਾਈਡ ਪ੍ਰੋਹਿਬਿਸ਼ਨ (IRP), ਐਡਮਿਨਸਟ੍ਰੇਟਿਵ ਡਰਾਈਵਿੰਗ ਪ੍ਰੋਹਿਬਿਸ਼ਨ (administrative driving prohibition) ਜਾਂ ਅਨਲਾਇਸੈਂਸਡ ਡਰਾਈਵਿੰਗ ਪ੍ਰੋਹਿਬਿਸ਼ਨ (unlicensed driving prohibition) ਲਈ)।
ਆਪਣੀ ਅਪੌਇੰਟਮੈਂਟ ਬੁੱਕ ਕਰਨ ਲਈ ਆਪਣਾ ਨਜ਼ਦੀਕੀ ਦਫ਼ਤਰ ਲੱਭੋ
ਤੁਹਾਡੇ ਸਥਾਨ 'ਤੇ ਨਿਰਭਰ ਕਰਦੇ ਹੋਏ, ਤੁਹਾਡਾ ਨਜ਼ਦੀਕੀ ਡਰਾਈਵਰ ਲਾਇਸੈਂਸਿੰਗ ਦਫ਼ਤਰ ਇਹ ਹੋ ਸਕਦਾ ਹੈ:
ICBC ਡਰਾਈਵਰ ਲਾਇਸੈਂਸਿੰਗ ਦਫ਼ਤਰ (ICBC driver licensing office)
ਸਰਵਿਸ BC ਕੇਂਦਰ (Service BC centre)
ਡਰਾਈਵਰ ਲਾਇਸੈਂਸਿੰਗ ਏਜੰਟ, ਆਮ ਤੌਰ 'ਤੇ ਕੋਈ ਔਟੋਪਲਾਨ ਬ੍ਰੋਕਰ (Autoplan broker)
ਤੁਸੀਂ ਜਿਸ ਸਥਾਨ 'ਤੇ ਜਾਣ ਦੀ ਚੋਣ ਕਰਦੇ ਹੋ, ਉਸ ਦੇ ਆਧਾਰ 'ਤੇ ਅਪੌਇੰਟਮੈਂਟਾਂ ਵੱਖਰੇ ਤੌਰ 'ਤੇ ਬੁੱਕ ਕੀਤੀਆਂ ਜਾਂਦੀਆਂ ਹਨ।
ਸ਼ਹਿਰ ਅਨੁਸਾਰ ਦਫ਼ਤਰ ਲੱਭੋ ਅਤੇ ਚੁਣੋ
ਕੀ ਤੁਹਾਡਾ ਸਥਾਨ ਨਹੀਂ ਲੱਭ ਰਿਹਾ ਹੈ?
ਆਪਣੇ ਸਭ ਤੋਂ ਨੇੜੇ ਦਫ਼ਤਰ ਲੱਭਣ ਲਈਸਾਡੇ ਮੈਪ ਨੂੰ ਬ੍ਰਾਊਜ਼ ਕਰੋ।
ਤੁਹਾਨੂੰ ਆਪਣੀ ਅਪੌਇੰਟਮੈਂਟ ਲਈ ਕੀ ਚਾਹੀਦਾ ਹੋਵੇਗਾ?
ਅਸੀਂ ਤੁਹਾਨੂੰ ਪੁਸ਼ਟੀ ਲਈ ਇੱਕ ਈਮੇਲ ਅਤੇ ਯਾਦ ਕਰਵਾਉਣ ਲਈ ਦੋ ਰਿਮਾਈਨਡਰ ਈਮੇਲਾਂ ਰਾਹੀਂ ਖਾਸ ਨਿਰਦੇਸ਼ ਭੇਜਾਂਗੇ। ਇਸ ਦੌਰਾਨ, ਹੇਠਾਂ ਕੁਝ ਮਹੱਤਵਪੂਰਨ ਗੱਲਾਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ:
ਮਿਆਦ ਪੁੱਗਣ ਦੀਆਂ ਤਾਰੀਖਾਂ: ਕਿਸੇ ਵੀ ਮਿਆਦ ਪੁੱਗਣ ਦੀ ਮਿਤੀ ਤੋਂ ਪਹਿਲਾਂ ਸਿਫ਼ਾਰਿਸ਼ ਕੀਤੀ ਮਿਆਦ ਦੇ ਅੰਦਰ ਆਪਣੀ ਅਪੌਇੰਟਮੈਂਟ ਬੁੱਕ ਕਰੋ।
ਲਾਇਸੈਂਸ ਦੀਆਂ ਕਲਾਸਾਂ ਅਤੇ ਕਿਸਮਾਂ: ਪਤਾ ਕਰੋ ਕਿ ਕਿਹੜਾ ਲਾਇਸੈਂਸ ਤੁਹਾਡੇ ਲਈ ਸਹੀ ਹੈ।
ਸਵੀਕਾਰਯੋਗ ਆਈ.ਡੀ.: ਪਤਾ ਕਰੋ ਕਿ ਅਸੀਂ ਕਿਸ ਕਿਸਮ ਦੀ ਆਈ.ਡੀ. ਸਵੀਕਾਰ ਕਰਦੇ ਹਾਂ।
ਫ਼ੀਸ: ਪਤਾ ਕਰੋ ਕਿ ਤੁਹਾਡੀ ਸੇਵਾ ਦੀ ਕੀ ਫ਼ੀਸ ਹੈ।
ਚੈੱਕ-ਇਨ ਦਾ ਸਮਾਂ: ਤੁਹਾਨੂੰ ਆਪਣੀ ਅਪੌਇੰਟਮੈਂਟ ਦੇ ਸਮੇਂ ਤੋਂ 15 ਮਿੰਟ ਪਹਿਲਾਂ ਪਹੁੰਚਣ ਦੀ ਲੋੜ ਪਵੇਗੀ। ਬੁਕਿੰਗ ਕਰਦੇ ਸਮੇਂ ਇਸ ਗੱਲ ਦਾ ਖਿਆਲ ਜ਼ਰੂਰ ਰੱਖੋ।
ਕੀ ਤੁਹਾਨੂੰ ਅਪੌਇੰਟਮੈਂਟ ਨਹੀਂ ਮਿਲ ਰਹੀ?
ਨੌਲੇਜ ਟੈਸਟ ਨੂੰ ਛੱਡ ਕੇ, ਅਸੀਂ ਕਦੇ-ਕਦੇ ਅਪੌਇੰਟਮੈਂਟ ਤੋਂ ਬਿਨਾਂ ਵੌਕ-ਇਨ ਗਾਹਕਾਂ ਦੀ ਸੇਵਾ ਕਰ ਸਕਦੇ ਹਾਂ। ਸਾਰੇ ICBC ਡਰਾਈਵਰ ਲਾਇਸੈਂਸਿੰਗ ਦਫ਼ਤਰਾਂ (ਸਰਵਿਸ ਬੀ ਸੀ ਸੈਂਟਰ ਜਾਂ ਡਰਾਈਵਰ ਲਾਇਸੈਂਸਿੰਗ ਏਜੰਟਾਂ ਤੋਂ ਇਲਾਵਾ), ਤੁਸੀਂ ਸਾਡੇ ਦਫ਼ਤਰ ਦੇ ਆਮ ਨਿਯਮਤ ਸਮਿਆਂ ਦੌਰਾਨ ਅੰਦਰ ਜਾ ਸਕਦੇ ਹੋ। ਹਾਲਾਂਕਿ, ਦਫ਼ਤਰ ਉਸ ਸਮੇਂ ਕਿੰਨਾ ਵਿਅਸਤ ਹੈ, ਉਸ ਦੇ ਆਧਾਰ ‘ਤੇ, ਹੋ ਸਕਦਾ ਹੈ ਕਿ ਤੁਹਾਨੂੰ ਉਸ ਦਿਨ ਸੇਵਾ ਨਾ ਮਿਲੇ ਜਾਂ ਤੁਹਾਨੂੰ ਲੰਮੇ ਸਮੇਂ ਲਈ ਉਡੀਕ ਕਰਨੀ ਪਵੇ।
ਜੇਕਰ ਤੁਸੀਂ ਸਰਵਿਸ ਬੀ ਸੀ ਸੈਂਟਰ ਜਾਂ ਡਰਾਈਵਰ ਲਾਇਸੈਂਸਿੰਗ ਏਜੰਟ ਕੋਲ ਜਾਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉਹਨਾਂ ਦੀ ਵੌਕ-ਇਨ ਜਾਣਕਾਰੀ ਲਈ ਸਿੱਧੇ ਉਹਨਾਂ ਦੇ ਦਫ਼ਤਰ ਨਾਲ ਸੰਪਰਕ ਕਰੋ।
ਅਕਸਰ ਪੁੱਛੇ ਜਾਣ ਵਾਲੇ ਸਵਾਲ
ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਨੂੰ ਬਣਾਈ ਰੱਖਣ ਲਈ, ਤੁਸੀਂ ਇੱਕ ਸਮੇਂ ‘ਤੇ ਸਿਰਫ਼ ਇੱਕ ਅਪੌਇੰਟਮੈਂਟ ਲੈਣ ਦੇ ਯੋਗ ਹੋਵੋਗੇ।
ਕਿਰਪਾ ਕਰਕੇ ਉੱਪਰ ਦਿੱਤੇ ਸਾਡੇ ‘ਅਪੌਇੰਟਮੈਂਟ ਬੁੱਕ ਕਰਨ ਵਿੱਚ ਅਸਮਰੱਥ’ ਭਾਗ ਨੂੰ ਵੇਖੋ।
ਤੁਸੀਂ ਆਪਣੀ ਅਪੌਇੰਟਮੈਂਟ ਨੂੰ ਔਨਲਾਈਨ ਬੁਕਿੰਗ ਸਿਸਟਮ ਰਾਹੀਂ ਜਾਂ ਤੁਹਾਡੀਆਂ ਪੁਸ਼ਟੀਕਰਨ ਜਾਂ ਰੀਮਾਈਂਡਰ ਈਮੇਲਾਂ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਬਦਲ ਸਕਦੇ ਹੋ।
ਕਿਸੇ ਅਪੌਇੰਟਮੈਂਟ ਨੂੰ ਮੁੜ-ਨਿਯਤ ਕਰਨ ਲਈ, ਤੁਹਾਨੂੰ ਮੌਜੂਦਾ ਅਪੌਇੰਟਮੈਂਟ ਨੂੰ ਰੱਦ ਕਰਨ ਅਤੇ ਆਪਣੇ ਤਰਜੀਹੀ ਸਮੇਂ 'ਤੇ ਨਵੀਂ ਅਪੌਇੰਟਮੈਂਟ ਬੁੱਕ ਕਰਨ ਦੀ ਲੋੜ ਹੋਵੇਗੀ।
ਅਪੌਇੰਟਮੈਂਟਾਂ ਦੀ ਪੇਸ਼ਕਸ਼ ਕਰਨ ਲਈ ਸਾਡੇ ਕੁਝ ਦਫ਼ਤਰ ਸ਼ਨੀਵਾਰ ਨੂੰ ਖੁੱਲ੍ਹੇ ਰਹਿੰਦੇ ਹਨ। ਤੁਸੀਂ ਸਾਡੇ ਲੋਕੇਟਰ ਟੂਲ ਦੀ ਵਰਤੋਂ ਕਰਕੇ ਆਪਣੇ ਨਜ਼ਦੀਕੀ ਦਫ਼ਤਰ ਨੂੰ ਲੱਭ ਸਕਦੇ ਹੋ।
ਅਪੌਇੰਟਮੈਂਟ ਬੁੱਕ ਕਰਨ ਲਈ ਨਿੱਜੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡਾ ਦੋਸਤ ਜਾਂ ਪਰਿਵਾਰਕ ਮੈਂਬਰ ਚਾਹੁੰਦੇ ਹਨ, ਤਾਂ ਉਹ ਸਾਡੀ ਡਰਾਈਵਰ ਲਾਇਸੈਂਸਿੰਗ ਜਾਣਕਾਰੀ ਲਾਈਨ ‘ਤੇ ਕੌਲ ਕਰਕੇ ਵੀ ਅਪੌਇੰਟਮੈਂਟ ਬੁੱਕ ਕਰ ਸਕਦੇ ਹਨ।
ਨਹੀਂ, ਕਿਰਪਾ ਕਰਕੇ ਸਰਵਿਸ ਬੀ ਸੀ ਦੇ ਬੁਕਿੰਗ ਸਿਸਟਮ ਦੀ ਵਰਤੋਂ ਕਰੋ।