Driver licensing
ਕਿਸੇ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿਖੇ ਜਾਓ
ਦੁਬਾਰਾ ਚੈੱਕ ਕਰਕੇ ਕਿ ਤੁਹਾਨੂੰ ਕਿਹੜੇ ਆਈ.ਡੀ. ਦੀ ਲੋੜ ਹੈ, ਤੁਹਾਨੂੰ ਕਿੰਨਾ ਭੁਗਤਾਨ ਕਰਨਾ ਪਵੇਗਾ, ਅਤੇ ਆਪਣੀਆਂ ਅਪੌਇੰਟਮੈਂਟਾਂ ਕਿਵੇਂ ਬੁੱਕ ਕਰਨੀਆਂ ਹਨ, ਬੀ.ਸੀ. ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿਖੇ ਜਾਣ ਲਈ ਤਿਆਰੀ ਕਰੋ।
ਜਾਣ ਤੋਂ ਪਹਿਲਾਂ ਤਿਆਰੀ ਕਰੋ
ਬੀ.ਸੀ. ਡਰਾਈਵਰ ਲਾਇਸੈਂਸ ਲਈ ਅਰਜ਼ੀ ਦੇਣ ਲਈ ਜਾਂ ਇਸ ਨੂੰ ਪ੍ਰਾਪਤ ਕਰਨ ਲਈ ਤੁਹਾਡਾ ਬ੍ਰਿਟਿਸ਼ ਕੋਲੰਬੀਆ ਦਾ ਵਸਨੀਕ ਹੋਣਾ ਲਾਜ਼ਮੀ ਹੈ। ਜੇ ਤੁਹਾਨੂੰ ਪੱਕਾ ਯਕੀਨ ਨਹੀਂ ਹੈ ਕਿ ਕੀ ਤੁਸੀਂ ਇੱਕ ਵਸਨੀਕ ਵਜੋਂ ਯੋਗ ਹੋ, ਤਾਂ ਕਿਰਪਾ ਕਰਕੇ ਸਾਨੂੰ ਸੰਪਰਕ ਕਰੋ।
ਆਪਣੇ ਲਾਇਸੈਂਸ ਨੂੰ ਰਿਨਿਊ ਜਾਂ ਅਪਗ੍ਰੇਡ ਕਰਨ ਤੋਂ ਪਹਿਲਾਂ, ਤੁਹਾਨੂੰ ICBC ਜਾਂ ਸੂਬਾਈ ਸਰਕਾਰ ਨੂੰ ਕਿਸੇ ਵੀ ਬਕਾਇਆ ਰਕਮ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ, ਜਿਸ ਵਿੱਚ ਨਿਯਮਾਂ ਦੀ ਉਲੰਘਣਾ ਲਈ ਟਿਕਟਾਂ, ਪੈਨਲਟੀ ਪੁਆਇੰਟ ਪ੍ਰੀਮੀਅਮ ਅਤੇ ਕੋਈ ਵੀ ਔਟੋਪਲਾਨ ਕਰਜ਼ਾ ਸ਼ਾਮਲ ਹੈ। ਭੁਗਤਾਨ ਨਾ ਕੀਤਾ ਕਰਜ਼ਾ ਤੁਹਾਡੇ ਲਾਇਸੈਂਸ ਨੂੰ ਰਿਨਿਊ ਜਾਂ ਅਪਗ੍ਰੇਡ ਕਰਨ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇ ਤੁਹਾਡੇ ਕੋਲ ਸਾਡੇ ਨਾਲ ਬਕਾਇਆ ਕਰਜ਼ਾ ਹੈ, ਤਾਂ ਕਿਰਪਾ ਕਰਕੇ ਅਪੌਇੰਟਮੈਂਟ ਬੁੱਕ ਕਰਨ ਤੋਂ ਪਹਿਲਾਂ ਅਕਾਊਂਟ ਸਰਵਿਸਿਜ਼ (604-661-2723 or 1-800-665-6442) 'ਤੇ ਕੌਲ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ ਕਿ ਅਸੀਂ ਲਾਇਸੈਂਸ ਜਾਰੀ ਕਰਨ ਤੋਂ ਕਦੋਂ ਇਨਕਾਰ ਕਰਦੇ ਹਾਂ, ਕਿਰਪਾ ਕਰਕੇ ਮੋਟਰ ਵਹੀਕਲ ਐਕਟ (Motor Vehicle Act) ਦੀ ਸੰਬੰਧਤ ਧਾਰਾ ਦੇਖੋ।
ICBC ਦੁਆਰਾ ਸੰਚਾਲਿਤ ਡਰਾਈਵਰ ਲਾਇਸੈਂਸਿੰਗ ਦਫ਼ਤਰ ਬੁੱਧਵਾਰ ਨੂੰ ਸਵੇਰੇ 9 ਵਜੇ ਪਬਲਿਕ ਲਈ ਆਪਣੇ ਦਰਵਾਜ਼ੇ ਖੋਲ੍ਹਦੇ ਹਨ, ਸਿਰਫ਼ ਮੈਟਰੋਟਾਊਨ ਲੋਕੇਸ਼ਨ ਨੂੰ ਛੱਡ ਕੇ, ਜੋ ਸਵੇਰੇ 10 ਵਜੇ ਖੁੱਲ੍ਹਦੀ ਹੈ। ਸਰਵਿਸ ਬੀ ਸੀ ਸੈਂਟਰ ਅਤੇ ਡਰਾਈਵਰ ਲਾਇਸੈਂਸਿੰਗ ਏਜੰਟ ਇਸ ਸਮੇਂ ਪ੍ਰਭਾਵਿਤ ਨਹੀਂ ਹੋਏ ਹਨ। ਆਪਣੇ ਨੇੜੇ ਦੇ ਡਰਾਈਵਰ ਲਾਇਸੈਂਸਿੰਗ ਦਫ਼ਤਰ ਦੇ ਘੰਟਿਆਂ ਬਾਰੇ ਜਾਣਕਾਰੀ ਲੈਣੀ ਯਕੀਨੀ ਬਣਾਓ।
ਉਹ ਸੇਵਾਵਾਂ ਜਿੰਨ੍ਹਾਂ ਲਈ ਵਿਅਕਤੀਗਤ ਮੁਲਾਕਾਤ ਦੀ ਲੋੜ ਨਹੀਂ ਹੁੰਦੀ
ਹੇਠ ਲਿਖੀਆਂ ਸੇਵਾਵਾਂ ਔਨਲਾਈਨ ਜਾਂ ਫ਼ੋਨ ਰਾਹੀਂ ਉਪਲਬਧ ਹਨ ਅਤੇ ਇਹਨਾਂ ਲਈ ਅਪੌਇੰਟਮੈਂਟ ਦੀ ਲੋੜ ਨਹੀਂ ਹੈ:
RoadSafetyBC ਰਾਹੀਂ ਇਮਿਜੀਏਟ ਰੋਡਸਾਈਡ ਪ੍ਰੋਹਿਬਿਸ਼ਨ (IRP), ਐਡਮਿਨਸਟ੍ਰੇਟਿਵ ਡਰਾਈਵਿੰਗ ਪ੍ਰੋਹਿਬਿਸ਼ਨ (administrative driving prohibition) ਜਾਂ ਅਨਲਾਇਸੈਂਸਡ ਡਰਾਈਵਿੰਗ ਪ੍ਰੋਹਿਬਿਸ਼ਨ (unlicensed driving prohibition) ਦੀ ਸਮੀਖਿਆ ਲਈ ਔਨਲਾਈਨ ਅਰਜ਼ੀ ਦੇਣਾ
ਡਰਾਈਵਰ ਲਾਇਸੈਂਸਿੰਗ ਸੇਵਾਵਾਂ ਲਈ ਅਪੌਇੰਟਮੈਂਟ
ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿਖੇ ਅਪੌਇੰਟਮੈਂਟ ਬੁੱਕ ਕਰਨਾ ਸਮੇਂ ਸਿਰ ਸੇਵਾ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।
ਘੰਟਿਆਂ, ਉਪਲਬਧ ਸੇਵਾਵਾਂ ਅਤੇ ਅਪੌਇੰਟਮੈਂਟ ਬੁਕਿੰਗ ਵੇਰਵਿਆਂ ਲਈ ਆਪਣਾ ਨਜ਼ਦੀਕੀ ਡਰਾਈਵਰ ਲਾਇਸੈਂਸਿੰਗ ਦਫ਼ਤਰ ਲੱਭੋ।
ਰੋਡ ਟੈਸਟ ਬੁੱਕ ਕਰੋ
ਸਾਰੇ ਰੋਡ ਟੈਸਟਾਂ ਲਈ ਅਪੌਇੰਟਮੈਂਟਾਂ ਦੀ ਲੋੜ ਹੁੰਦੀ ਹੈ
ਨੌਲੇਜ ਟੈਸਟ ਜਾਂ ਕੋਈ ਹੋਰ ਡਰਾਈਵਰ ਲਾਇਸੈਂਸਿੰਗ ਅਪੌਇੰਟਮੈਂਟ ਬੁੱਕ ਕਰੋ
ਪਤਾ ਕਰੋ ਕਿ ਆਪਣੇ ਲਾਇਸੈਂਸ ਜਾਂ ID, ਅਤੇ ਹੋਰ ਵਿਅਕਤੀਗਤ ਸੇਵਾਵਾਂ ਨੂੰ ਰਿਨਿਊ ਜਾਂ ਬਦਲਣ ਲਈ, ਨੌਲੇਜ ਟੈਸਟ ਲਈ ਅਪੌਇੰਟਮੈਂਟ ਕਿਵੇਂ ਬੁੱਕ ਕਰਨੀ ਹੈ।
ਅਪੌਇੰਟਮੈਂਟ ਨਹੀਂ ਮਿਲ ਰਹੀ?
ਨੌਲੇਜ ਟੈਸਟਾਂ ਨੂੰ ਛੱਡ ਕੇ, ਅਸੀਂ ਕਈ ਵਾਰ ਅਪੌਇੰਟਮੈਂਟਾਂ ਤੋਂ ਬਿਨਾਂ ਵਾਕ-ਇਨ ਗਾਹਕਾਂ ਨੂੰ ਸੇਵਾਵਾਂ ਦੇ ਸਕਦੇ ਹਾਂ। ਸਾਰੇ ICBC ਡਰਾਈਵਰ ਲਾਇਸੈਂਸਿੰਗ ਦਫਤਰਾਂ (ਸਰਵਿਸ ਬੀ ਸੀ ਸੈਂਟਰਾਂ ਜਾਂ ਡਰਾਈਵਰ ਲਾਇਸੈਂਸਿੰਗ ਏਜੰਟਾਂ ਤੋਂ ਇਲਾਵਾ) ਵਿਖੇ, ਤੁਸੀਂ ਸਾਡੇ ਆਮ ਦਫਤਰੀ ਘੰਟਿਆਂ ਦੌਰਾਨ ਅੰਦਰ ਜਾ ਸਕਦੇ ਹੋ। ਹਾਲਾਂਕਿ, ਇਸ ਗੱਲ 'ਤੇ ਨਿਰਭਰ ਕਰਦਿਆਂ ਕਿ ਦਫ਼ਤਰ ਕਿੰਨਾ ਰੁੱਝਿਆ ਹੋਇਆ ਹੈ, ਹੋ ਸਕਦਾ ਹੈ ਤੁਹਾਨੂੰ ਉਸ ਦਿਨ ਸੇਵਾਵਾਂ ਨਾ ਮਿਲਣ ਜਾਂ ਤੁਹਾਨੂੰ ਲੰਬੇ ਸਮੇਂ ਲਈ ਉਡੀਕ ਕਰਨੀ ਪੈ ਸਕਦੀ ਹੈ।
ਕਿਰਪਾ ਕਰਕੇ ਨੋਟ ਕਰੋ ਕਿ ਨੌਲੇਜ ਟੈਸਟਾਂ ਲਈ ਅਪੌਇੰਟਮੈਂਟਾਂ ਦੀ ਲੋੜ ਹੁੰਦੀ ਹੈ।
ਜੇ ਤੁਸੀਂ ਕਿਸੇ ਸਰਵਿਸ ਬੀ ਸੀ ਸੈਂਟਰ ਵਿਖੇ ਜਾਂ ਡਰਾਈਵਰ ਲਾਇਸੈਂਸਿੰਗ ਏਜੰਟ ਕੋਲ ਜਾਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉਹਨਾਂ ਦੀ ਵਾਕ-ਇਨ ਜਾਣਕਾਰੀ ਲਈ ਸਿੱਧੇ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰੋ।