About ICBC
ਭਾਸ਼ਾ ਸੇਵਾਵਾਂ
ਅਸੀਂ ਤੁਹਾਡੇ ਕਲੇਮ, ਇਨਸ਼ੋਰੈਂਸ ਜਾਂ ਡਰਾਈਵਰ ਲਾਇਸੈਂਸਿੰਗ ਲੋੜਾਂ ਬਾਰੇ ਤੁਹਾਡੀ ਭਾਸ਼ਾ ਵਿੱਚ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ।
ਜੇ ਤੁਸੀਂ ਬੀ.ਸੀ. ਵਿੱਚ ਨਵੇਂ ਆਏ ਹੋ ਜਾਂ ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਅਸੀਂ ਤੁਹਾਡੀ ਮਦਦ ਕਰਨ ਲਈ ਮੌਜੂਦ ਹਾਂ। ਅਸੀਂ 170 ਭਾਸ਼ਾਵਾਂ ਵਿੱਚ ਮੁਫਤ, ਫ਼ੋਨ ਰਾਹੀਂ ਅਨੁਵਾਦ ਸੇਵਾਵਾਂ ਅਤੇ ਦੋ ਭਾਸ਼ਾਵਾਂ ਦੀਆਂ ਫ਼ੋਨ ਲਾਈਨਾਂ (ਚਾਈਨੀਜ਼ ਅਤੇ ਪੰਜਾਬੀ) ਦੀ ਪੇਸ਼ਕਸ਼ ਕਰਦੇ ਹਾਂ।
ਫ਼ੋਨ ਰਾਹੀਂ ਅਨੁਵਾਦ ਸੇਵਾਵਾਂ
ਫ਼ੋਨ ਰਾਹੀਂ ਸਾਡੇ ਨਾਲ ਸੰਪਰਕ ਕਰੋ ਅਤੇ ਕੁਝ ਮਿੰਟਾਂ ਦੇ ਅੰਦਰ ਅਸੀਂ ਤੁਹਾਡੀ ਭਾਸ਼ਾ ਵਿੱਚ ਸਾਡੇ ਕਸਟਮਰ ਸਰਵਿਸ ਨੁਮਾਇੰਦਿਆਂ (customer service representatives) ਨਾਲ ਗੱਲ-ਬਾਤ ਕਰਨ ਵਿੱਚ ਮਦਦ ਕਰਨ ਲਈ ਫ਼ੋਨ 'ਤੇ ਕਿਸੇ ਦੁਭਾਸ਼ੀਏ ਵਿਅਕਤੀ ਨਾਲ ਤੁਹਾਨੂੰ ਕਨੈਕਟ ਕਰ ਸਕਦੇ ਹਾਂ। ਸੇਵਾ 170 ਭਾਸ਼ਾਵਾਂ ਵਿੱਚ ਉਪਲਬਧ ਹੈ।
ਕਲੇਮ ਦੀ ਪੁੱਛਗਿੱਛ ਲਈ:
ਦਿਨ ਦੇ 24 ਘੰਟੇ, ਹਫਤੇ ਦੇ 7 ਦਿਨ ਉਪਲਬਧ
ਇਨਸ਼ੋਰੈਂਸ ਅਤੇ ਡਰਾਈਵਰ ਲਾਇਸੈਂਸਿੰਗ ਬਾਰੇ ਪੁੱਛਗਿੱਛ ਲਈ:
ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ
ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ
ਚਾਈਨੀਜ਼ ਅਤੇ ਪੰਜਾਬੀ ਭਾਸ਼ਾ ਦੀਆਂ ਫ਼ੋਨ ਲਾਈਨਾਂ
ਆਪਣੀ ਭਾਸ਼ਾ ਵਿੱਚ ਕਿਸੇ ਦੁਭਾਸ਼ੀਏ ਵਿਅਕਤੀ ਨਾਲ ਤੁਰੰਤ ਗੱਲ ਕਰੋ।
ਚਾਈਨੀਜ਼ ਲਾਈਨ (ਕੈਂਟੋਨੀਜ਼ ਅਤੇ ਮੈਂਡਰਿਨ): 1-855-813-2121
ਪੰਜਾਬੀ ਲਾਈਨ: 1-866-906-6163
ਕਲੇਮ ਦੀ ਪੁੱਛਗਿੱਛ ਲਈ:
ਹਫ਼ਤੇ ਦੇ ਸੱਤ ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਟੋਲ-ਫ੍ਰੀ ਕੌਲ ਕਰੋ।
ਇਨਸ਼ੋਰੈਂਸ ਅਤੇ ਡਰਾਈਵਰ ਲਾਇਸੈਂਸਿੰਗ ਪੁੱਛਗਿੱਛ ਲਈ:
ਟੋਲ-ਫ੍ਰੀ ਕੌਲ ਕਰੋ:
ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ
ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ
ਡਰਾਈਵਰ ਲਾਇਸੈਂਸਿੰਗ ਦਫਤਰਾਂ ਵਿਖੇ ਦੁਭਾਸ਼ੀਆ ਸੇਵਾਵਾਂ
ਜੇ ਕਿਸੇ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿਖੇ ਤੁਹਾਡੀ ਅਪੌਇੰਟਮੈਂਟ ਆਉਣ ਵਾਲੀ ਹੈ ਅਤੇ ਅੰਗਰੇਜ਼ੀ ਤੁਹਾਡੀ ਚੋਣਵੀਂ ਭਾਸ਼ਾ ਨਹੀਂ ਹੈ, ਤਾਂ ਸਾਡੇ ਕੋਲ ਕੁਝ ਥਾਂਵਾਂ 'ਤੇ ਦੁਭਾਸ਼ੀਆ ਸੇਵਾਵਾਂ ਉਪਲਬਧ ਹਨ। ਅਸੀਂ ਆਪਣੇ ਕਸਟਮਰ ਸਰਵਿਸ ਨੁਮਾਇੰਦਿਆਂ ਨਾਲ ਗੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਫ਼ੋਨ 'ਤੇ ਕਿਸੇ ਦੁਭਾਸ਼ੀਏ ਵਿਅਕਤੀ ਨਾਲ ਸੰਪਰਕ ਕਰ ਸਕਦੇ ਹਾਂ।
ਰੋਡ ਟੈਸਟਾਂ ਲਈ ਦੁਭਾਸ਼ੀਆ ਸੇਵਾਵਾਂ ਉਪਲਬਧ ਨਹੀਂ ਹਨ।
ਦੁਭਾਸ਼ੀਆ ਸੇਵਾਵਾਂ ਵਾਲੀਆਂ ਸਾਡੀਆਂ ਡਰਾਈਵਰ ਲਾਇਸੈਂਸਿੰਗ ਥਾਂਵਾਂ ਦੇਖੋ।
ਦਸਤਾਵੇਜ਼ ਅਨੁਵਾਦ
ਹਾਲਾਂਕਿ ਅਸੀਂ ਕਿਸੇ ਦਸਤਾਵੇਜ਼ ਦਾ ਅਨੁਵਾਦ ਨਹੀਂ ਕਰ ਸਕਦੇ, ਜੇ ਤੁਹਾਡੇ ਲਾਇਸੈਂਸ ਜਾਂ ਡਰਾਈਵਿੰਗ ਰਿਕਾਰਡ ਵਰਗੇ ਦਸਤਾਵੇਜ਼ ਕਿਸੇ ਹੋਰ ਭਾਸ਼ਾ ਵਿੱਚ ਹਨ ਤਾਂ ICBC ਤੋਂ ਮਾਨਤਾ ਪ੍ਰਾਪਤ ਅਨੁਵਾਦਕ ਜਾਂ ਬੀ.ਸੀ. ਵਿੱਚ ਸਥਿਤ ਕਾਊਂਸਲੇਟ ਇਨ੍ਹਾਂ ਦਾ ਅਨੁਵਾਦ ਕਰ ਸਕਦੇ ਹਨ।
ICBC ਤੋਂ ਮਾਨਤਾ ਪ੍ਰਾਪਤ ਅਨੁਵਾਦਕ ICBC ਲਈ ਕੰਮ ਨਹੀਂ ਕਰਦੇ ਅਤੇ ਅਜਿਹੇ ਹੋਰ ICBC ਤੋਂ ਮਾਨਤਾ ਪ੍ਰਾਪਤ ਅਨੁਵਾਦਕ ਵੀ ਹੋ ਸਕਦੇ ਹਨ ਜੋ ਸੂਚੀਬੱਧ ਨਹੀਂ ਹਨ। ਫੀਸਾਂ ਅਤੇ ਸੇਵਾਵਾਂ ਹਰੇਕ ਅਨੁਵਾਦਕ ਲਈ ਵੱਖਰੀਆਂ ਹੁੰਦੀਆਂ ਹਨ; ਹੋਰ ਜਾਣਕਾਰੀ ਲਈ ਕਿਰਪਾ ਕਰਕੇ ਉਹਨਾਂ ਨਾਲ ਸੰਪਰਕ ਕਰੋ।
ਸਾਰੇ ਦਸਤਾਵੇਜ਼ਾਂ ਦਾ ਅਸਲ ਦਸਤਾਵੇਜ਼ਾਂ ਤੋਂ ਜਾਂ ਅਸਲ ਦਸਤਾਵੇਜ਼ ਦੀ ਕਾਪੀ ਜਿਸ ਨੂੰ ਡਰਾਈਵਰ ਲਾਇਸੈਂਸਿੰਗ ਦਫ਼ਤਰ ਦੁਆਰਾ ਪ੍ਰਵਾਨਿਤ (approved) ਕੀਤਾ ਗਿਆ ਹੈ ਅਤੇ ਸਟੈਂਪ ਲਗਾਈ ਗਈ ਹੈ, ਅਨੁਵਾਦ ਕੀਤਾ ਜਾਣਾ ਲਾਜ਼ਮੀ ਹੈ। ਕਿਸੇ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਅਨੁਵਾਦ ਕੀਤੇ ਦਸਤਾਵੇਜ਼ ਨੂੰ ਜਮ੍ਹਾਂ ਕਰਦੇ ਸਮੇਂ ਅਸਲਦਸਤਾਵੇਜ਼ ਦੀ ਅਸਲ ਜਾਂ ਸਟੈਂਪ ਕੀਤੀ ਅਤੇ ਪ੍ਰਵਾਨਿਤ ਕਾਪੀ ਵੀ ਪੇਸ਼ ਕੀਤੀ ਜਾਣੀ ਲਾਜ਼ਮੀ ਹੈ।
ਜੇ ਤੁਹਾਨੂੰ ਆਪਣੇ ਅਸਲ ਦਸਤਾਵੇਜ਼ ਦੀ ਇੱਕ ਇਲੈਕਟ੍ਰਾਨਿਕ ਕਾਪੀ ਅਨੁਵਾਦਕ ਨੂੰ ਈਮੇਲ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਇੱਕ ਪ੍ਰਵਾਨਿਤ ਅਤੇ ਸਟੈਂਪ ਕੀਤੀ ਕਾਪੀ ਲੈਣ ਲਈ ਕਿਸੇ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਜਾਓ।
ਆਪਣੇ ਦਸਤਾਵੇਜ਼ਾਂ ਦੇ ਅਨੁਵਾਦ ਦੀ ਬੇਨਤੀ ਕਰਦੇ ਸਮੇਂ, ਕਿਰਪਾ ਕਰਕੇ ਦੱਸੋ ਕਿ ਇਹ ICBC ਲਈ ਹੈ। ਅਨੁਵਾਦਕ ਨੂੰ ਹੋਰ ਦਸਤਾਵੇਜ਼ਾਂ ਨੂੰ ਪੂਰਾ ਕਰਨ ਦੀ ਲੋੜ ਪੈ ਸਕਦੀ ਹੈ ਜਿੰਨ੍ਹਾਂ ਨੂੰ ਤੁਹਾਨੂੰ ਡਰਾਈਵਰ ਲਾਇਸੈਂਸਿੰਗ ਦਫ਼ਤਰ ਵਿੱਚ ਲਿਆਉਣ ਦੀ ਲੋੜ ਪਵੇਗੀ।
ਸੁਝਾਅ: ਕਿਸੇ ਅਨੁਵਾਦਕ ਦੀ ਚੋਣ ਕਰਨਾ
ਸਾਰੇ ਅਨੁਵਾਦਕ ਦੋਵਾਂ ਤਰੀਕਿਆਂ ਨਾਲ ਅਨੁਵਾਦ ਕਰਨ ਦੇ ਯੋਗ ਨਹੀਂ ਹੁੰਦੇ (ਉਦਾਹਰਨ ਲਈ, ਅੰਗਰੇਜ਼ੀ ਤੋਂ ਅਰਬੀ ਅਤੇ ਅਰਬੀ ਤੋਂ ਅੰਗਰੇਜ਼ੀ ਦੋਵੇਂ)। ਕਿਰਪਾ ਕਰਕੇ ਪੁਸ਼ਟੀ ਕਰੋ ਕਿ ਤੁਹਾਡੇ ਵੱਲੋਂ ਚੁਣੇ ਗਏ ਅਨੁਵਾਦਕ ਕੋਲ ਲੋੜੀਂਦੀ ਭਾਸ਼ਾ ਵਿੱਚ ਅਨੁਵਾਦ ਕਰਨ ਲਈ ਮਨਜ਼ੂਰੀ ਹੈ।